Anushka ਅਤੇ ਪਤੀ Virat Kohli ਨੇ ਇਕ ਦੂਜੇ ਲਈ ਰੱਖਿਆ ਕਰਵਾਚੌਥ ਦਾ ਵਰਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਕਰਵਾਚੌਥ ‘ਤੇ ਇਕ ਦੂਜੇ ਲਈ ਵਰਤ ਰੱਖਿਆ ਸੀ, ਅਭਿਨੇਤਰੀ ਅਨੁਸ਼ਕਾ ਲਾਲ ਰੰਗ ਦੇ ਜੋੜੇ ਵਿੱਚ ਨਵੀਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਕਰਵਾਚੌਥ ‘ਤੇ ਇਕ ਦੂਜੇ ਲਈ ਵਰਤ ਰੱਖਿਆ ਸੀ, ਅਭਿਨੇਤਰੀ ਅਨੁਸ਼ਕਾ ਲਾਲ ਰੰਗ ਦੇ ਜੋੜੇ ਵਿੱਚ ਨਵੀਂ ਵਿਆਹੀ ਦੁਲਹਨ ਦੀ ਤਰ੍ਹਾਂ ਦਿਖਾਈ ਦਿੱਤੀ।

ਕਰਵਾ ਚੌਥ ‘ਤੇ, ਵਿਆਹਿਆਂ ਹੋਰ ਬਾਕੀ ਸਾਰੀਆਂ ਭਾਰਤੀ ਔਰਤਾਂ ਵਾਂਗ ਪਿਆਰੀਆਂ ਮਸ਼ਹੂਰ ਬਾਲੀਵੁੱਡ ਹਸਤੀਆਂ ਵੀ ਆਪਣਾ ਵਰਤ ਤੋੜਨ ਲਈ ਬਹੁਤ ਉਤਸ਼ਾਹ ਨਾਲ ਛੱਤ’ ਤੇ ਗਈਆਂ ਅਤੇ ਚੰਨ ਨੂੰ ਵੇਖਕੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ।

ਨਵੇਂ ਵੀਆਹੇ ਜੋੜੇ ਵਾਂਗ ਨਜ਼ਰ ਆਏ ਵਿਰੁਸ਼ਕਾ

ਅਨੁਸ਼ਕਾ ਸ਼ਰਮਾ ਉਨ੍ਹਾਂ ਖੁਸ਼ਹਾਲ ਔਰਤਾਂ ਵਿਚੋਂ ਇਕ ਸੀ, ਜਿਨ੍ਹਾਂ ਦੇ ਡਾਟਿੰਗ ਹੱਬੀ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਪਤਨੀ ਦੀ ਲੰਬੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਿਆ। ਸ਼ਾਨਦਾਰ ਲਾਲ ਫੁੱਲਦਾਰ ਪ੍ਰਿੰਟਿਡ ਸਾੜ੍ਹੀ ਵਿੱਚ ਖੂਬਸੂਰਤ ਅਨੁਸ਼ਕਾ ਜਿੱਥੇ ਨਵੀਂ ਵਿਆਹੀ ਦੁਲਹਨ ਦੀ ਤਰ੍ਹਾਂ ਦਿਖਾਈ ਦਿੱਤੀ। ਉੱਥੇ ਹੀ ਪਤੀ ਵਿਰਾਟ ਵੀ ਇਕ ਸਧਾਰਣ ਕਾਲੇ ਕੁੜਤੇ ਵਿਚ ਸੋਹਣੇ ਲੱਗ ਰਹੇ ਸਨ।

ਸਾਂਝੀ ਕੀਤੀ ਤਸਵੀਰਾਂ

ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਨਾਲ ਕਰਵਾਚੌਥ ਦੀਆਂ ਪਿਆਰ ਭਰੀ ਕੁੱਝ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀਆਂ ਹਨ। ਇਨ੍ਹਾਂ ਤਸਵੀਰ ਵਿੱਚ ਅਨੁਸ਼ਕਾ ਇਕ ਵਿਆਹੁਤਾ ਔਰਤ ਰਵਾਇਤੀ ਅੰਦਾਜ਼ ਵਿੱਚ ਨਜ਼ਰ ਆ ਰਹੀ ਹਨ।

 

ਅਦਾਕਾਰਾ ਅਨੁਸ਼ਕਾ ਨੇ ਕੈਪਸ਼ਨ ਲਿਖਿਆ, ‘ਉਮਰ ਭਰ ਲਈ ਮੇਰਾ ਪਾਰਟਨਰ ਅਤੇ ਉਸ ਦਿਨ ਲਈ ਮੇਰਾ ਵਰਤ ਰੱਖਣ ਵਾਲਾ ਸਾਥੀ’। ਇਨ੍ਹਾਂ ਤਸਵੀਰਾਂ ‘ਚ ਦੋਵੇਂ ਬਹੁਤ ਸੋਹਣੇ ਲੱਗ ਰਹੇ ਹਨ। ਇਹ ਜੋੜਾ 2017 ਤੋਂ ਬਾਅਦ ਕੁਝ ਵੱਡੇ ਫੇਮਸ ਜੋੜਿਆਂ ਨੂੰ ਟੱਕਰ ਦੇ ਰਿਹਾ ਹੈ ਅਤੇ ਪ੍ਰਸ਼ੰਸਕਾਂ ਦਾ ਵੀ ਇਨ੍ਹਾਂ ਨੂੰ ਹਰ ਪਾਸਿਓ ਪਿਆਰ ਮਿਲ ਰਿਹਾ ਹੈ।

Leave a Reply

Your email address will not be published. Required fields are marked *