ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਚ ਯੂਨੀਵਰਸਿਟੀ ਚ ਫਿਜੀਕਸ ਡਿਪਾਰਟਮੈਂਟ ਨੂੰ ਤਾਲਾ ਜੜ੍ਹ ਕੇ ਬੀਤੇ ਦਿਨ ਤੋਂ ਇਕ ਪੀਐੱਚਡੀ ਦੀ ਵਿਦਿਆਰਥਣ ਧਰਨਾ ਦੇ ਰਹੀ ਹੈ। ਦਸ ਦਈਏ ਕਿ ਧਰਨਾ ਦੇ ਰਹੀ ਵਿਦਿਆਰਥਣ ਨੇ ਯੂਨੀਵਰਸਿਟੀ ਪ੍ਰਸਾਸ਼ਨ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਉਸਦੇ ਗਾਇਡ ਨੂੰ ਵਾਰ ਵਾਰ ਬਦਲ ਰਹੇ ਹਨ।
ਗਾਇਡ ਬਦਲੇ ਜਾਣ ਦੇ ਕਾਰਨ ਉਸਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ। ਇਹਨਾਂ ਹੀ ਨਹੀਂ ਵਿਦਿਆਰਥਣ ਵੱਲੋਂ ਤਿੰਨ ਵਾਰ ਫੀਸ ਵੀ ਭਰੀ ਜਾ ਚੁੱਕੀ ਹੈ। ਇਸਦੇ ਬਾਵਜੁਦ ਵੀ ਵਿਦਿਆਰਥਣ ਕੁਲਵਿੰਦਰ ਕੌਰ ਦੇ ਗਾਇਡ ਨੂੰ ਬਦਲਿਆ ਜਾ ਰਿਹਾ ਹੈ। ਖੈਰ ਹੁਣ ਦੇਖਣਾ ਹੋਵੇਗਾ ਕਿ ਯੂਨੀਵਰਸਿਟੀ ਪ੍ਰਸਾਸ਼ਨ ਪੀੜਤ ਲੜਕੀ ਦੀ ਮੰਗ ਨੂੰ ਕਦੋਂ ਤੱਕ ਪੂਰਾ ਕਰਦੀ ਹੈ।


