ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰ ਪ੍ਰਦੇਸ਼ ‘ਚ ਮੁਹੰਮਦਾਬਾਦ ਚ ਉਸ ਵੇਲੇ ਹਾਹਾਕਾਰ ਮਚ ਗਿਆ ਜਦੋ ਦੋ ਮੰਜਿਲਾਂ ਇਮਾਰਤ ਚ ਸਿਲੰਡਰ ਫਟ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਸਿਲੰਡਰ ਫਟਣ ਦੇ ਕਾਰਨ ਦੋ ਮੰਜਿਲਾਂ ਇਮਾਰਤ ਢਹਿ ਢੇਰੀ ਹੋ ਗਈ।
ਇਹ ਹਾਦਸਾ ਇਹਨਾਂ ਜਿਆਦਾ ਰੂਹ ਕੰਬਾਓ ਸੀ ਕਿ ਮੌਕੇ ਤੇ ਹੀ 7 ਲੋਕਾਂ ਦੀ ਮੌਤ ਹੋ ਗਈ। ਜਦਕਿ 15 ਲੋਕ ਇਸ ਹਾਦਸੇ ਚ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਹੈ। ਨਾਲ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

