Online Desk/Living India News: China ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੋ ਰੋਜ਼ਾ ਭਾਰਤ ਯਾਤਰਾ ‘ਤੇ ਸ਼ੁਕਰਵਾਰ ਮਹਾਬਲੀਪੁਰਮ ਪਹੁੰਚੇ ਹਨ, ਜਿੱਥੇ ਉਨ੍ਹਾਂ ਦੀ ਪੀ.ਐੱਮ. ਮੋਦੀ ਨਾਲ ਮੁਲਾਕਾਤ ਹੋਈ ਹੈ। ਤਮਿਲਨਾਡੁ ਦੇ ਤਟਵਰਤੀ ਸ਼ਹਿਰ ਮਹਾਬਲੀਪੁਰਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨੀ ਰਾਸ਼ਟਰਪਤੀ ਜ਼ਿਨਪਿੰਗ ਨਾਲ ਮੁਲਾਕਾਤ ਹੋਈ। ਦੱਸ ਦੇਇਏ ਇਹ ਜ਼ਿਨਪਿੰਗ ਦਾ ਗੈਰ ਰਸਮੀ ਦੌਰਾ ਹੈ ਅਤੇ ਇਹ ਮੋਦੀ-ਜ਼ਿਨਪਿੰਗ ਦੀ ਦੂਜੀ ਗੈਰ ਰਸਮੀ ਮੁਲਾਕਾਤ ਹੋਵੇਗੀ। ਇਸ ਤੋਂ ਪਹਿਲਾ ਦੋਵੇਂ ਨੇਤਾ 14 ਵਾਰ ਮਿਲ ਚੁੱਕੇ ਹਨ। 2014 ‘ਚ ਮੋਦੀ ਨੇ ਬੁਹਾਨ ‘ਚ ਚੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ।

ਮਹਾਬਲੀਪੁਰਮ ਪਹੁੰਚੇ ਪੀ.ਐੱਮ. ਮੋਦੀ ਰਵਾਇਤੀ ਪੁਸ਼ਾਕ ‘ਚ ਨਜ਼ਰ ਆਏ ਹਨ ਅਤੇ ਰਾਸ਼ਟਰਪਤੀ ਜ਼ਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਇਨ੍ਹਾਂ ਨੇ ਮਹਾਬਲੀਪੁਰਮ ਬਾਰੇ ਜਾਣਕਾਰੀ ਦਿੱਤੀ।

ਮੁਲਾਕਾਤ ਤੋਂ ਬਾਅਦ ਨਰਿੰਦਰ ਮੋਦੀ ਅਤੇ ਜ਼ੀ ਜ਼ਿਨਪਿੰਗ ਮਹਾਬਲਪਿੁਰਮ ਦੇ ਪੰਚ ਰਥ ਪਹੁੰਚੇ ਅਤੇ ਇਸ ਤੋਂ ਬਾਅਦ ਮਹਾਬਲੀਪੁਰਮ ਦੇ ਸ਼ੋਰ ਮੰਦਿਰ ਪਹੁੰਚੇ ਹਨ, ਜਿੱਥੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਨੂੰ ਮਿਲੇ ਹਨ।

ਜ਼ੀ ਜ਼ਿਨਪਿੰਗ ਤੋਂ ਮਿਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੇਨਈ ਹਵਾਈ ਅੱਡੇ ਪਹੁੰਚਣ ਤੇ ਮੱਖ ਮੰਤਰੀ ਈ.ਪਲਾਨੀਸਵਾਮੀ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਦਾ ਨਿਘਾ ਸੁਆਗਤ ਕੀਤਾ।ਚੇਨਈ ਪਹੁੰਚਣ ‘ਤੇ ਪੀ.ਐੱਮ. ਮੋਦੀ ਨੇ ਤਿੰਨ ਭਾਸ਼ਾਵਾਂ ਅੰਗਰੇਜੀ, ਚੀਨੀ ਅਤੇ ਤਮਿਲ ਭਾਸ਼ਾਵਾਂ ‘ਚ ਟਵੀਟ ਕਰਦਿਆਂ ਆਪਣੀ ਖੁਸ਼ੀ ਜਾਹਿਰ ਕੀਤੀ।
ਜ਼ੀ ਜਿਨਪਿੰਗ ਦਾ ਇਹ ਭਾਰਤੀ ਦੌਰਾ 48 ਘੰਟਿਆਂ ਦਾ ਹੋਵੇਗਾ। ਇਸ ਦੌਰਾਨ ਪੀ.ਐੱਮ. ਮੋਦੀ ਅਤੇ ਚੀਨੀ ਰਾਸ਼ਟਰਪਤੀ ਵਿਚਾਲੇ ਅੱਤਵਾਦ, ਵਪਾਰ, ਸਰਹੱਦੀ ਮਸਲੇ ਸਮੇਤ ਹੋਰ ਕਈ ਅਹਿਮ ਮਸਲਿਆਂ ‘ਤੇ ਚਰਚਾਵਾਂ ਹੋਣਗੀਆਂ।
