Online Desk/Living India News: Ranbaxy ਦੇ ਸਾਬਕਾ ਪ੍ਰਚਾਰਕ ਸ਼ਵਿੰਦਰ ਅਤੇ ਮਲਵਿੰਦਰ ਸਿੰਘ ‘ਤੇ ਧੋਖਾਧੜੀ ਦਾ ਇਲਜ਼ਾਮ
2397 ਕਰੋੜ ਦੀ ਧੋਖਾਧੜੀ ਦੇ ਦੋਸ਼ ‘ਚ ਕੀਤਾ ਗਿਆ ਗ੍ਰਿਫਤਾਰ
ਸ਼ਵਿੰਦਰ ਅਤੇ ਮਲਵਿੰਦਰ ਸਿੰਘ ਤੋਂ ਅਲਾਵਾ ਤਿੰਨ ਹੋਰ ਲੋਕ ਗ੍ਰਿਫਤਾਰ
Ranbaxy ਅਤੇ Fortis Health care ਦੇ ਸਾਬਕਾ ਪ੍ਰਚਾਰਕ ਮਲਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧਕ ਸ਼ਾਖਾ (ਈ.ਓ.ਡਬਲੂ) ਨੇ ਸ਼ੁਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ।ਦੱਸ ਦੇਇਏ ਕਿ, ਦਿੱਲੀ ਪੁਲਿਸ ਦੇ ਨੋਟਿਸ ‘ਤੇ ਮਲਵਿੰਦਰ ਸਿੰਘ ਨੂੰ ਬੀਤੀ ਰਾਤ ਲੁਧਿਆਣਾ ਪੁਲਿਸ ਨੇ ਆਪਣੀ ਹਿਰਾਸਤ ‘ਚ ਲਿਆ ਸੀ ।ਈ.ਓ.ਡਬਲੂ. ਦੀ ਟੀਮ ਉਨ੍ਹਾਂ ਨੂੰ ਦਿੱਲੀ ਲੈ ਕੇ ਆਈ ਹੈ ਅਤੇ ਦੂਜੇ ਭਰਾ ਸ਼ਵਿੰਦਰ ਸਿੰਘ ਨੂੰ ਵੀਰਵਾਰ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਰੈਲੀਗੇਅਰ ਫਿਨਵੇਸਟ ਕੰਪਨੀ ਦੀ ਸ਼ਿਕਾਇਤ ‘ਤੇ ਇਹ ਕਾਰਵਾਈ ਕੀਤੀ ਗਈ ਸੀ। ਸ਼ਵਿੰਦਰ ਅਤੇ ਮਲਵਿੰਦਰ ਰੈਲੀਗੇਅਰ ਫਿਨਵੇਸਟ ਕੰਪਨੀ ਦੇ ਸਾਬਕਾ ਪ੍ਰਚਾਰਕ ਹਨ, ਜਿਨ੍ਹਾਂ ‘ਤੇ 2397 ਕਰੋੜ ਦੀ ਧੋਖਾਧੜੀ ਦਾ ਦੋਸ਼ ਹੈ।ਈ.ਓ.ਡਬਲੂ. ਨੇ ਰੈਲੀਗੇਅਰ ਫਿਨਵੇਸਟ ਨਾਲ ਕੀਤੀ ਧੋਖਾਧੜੀ ਦੇ ਦੋਸ਼ ‘ਚ 3 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਰੈਲੀਗੇਅਰ ਫਿਨਵੇਸਟ ਕੰਪਨੀ ਦੇ ਪ੍ਰਬੰਧਨ ‘ਚ ਸ਼ਾਮਿਲ ਹਨ।
ਸ਼ਵਿੰਦਰ-ਮਲਵਿੰਦਰ Fortis ਵਿਵਾਦ ‘ਚ ਵੀ ਸ਼ਾਮਿਲ
ਸਾਲ 2016 ‘ਚ ਦੋਵੇਂ ਭਰਾਵਾਂ ਨੇ ਫੋਬਰਸ ਦੀ 100 ਸਬ ਤੋਂ ਅਮੀਰ ਭਾਰਤੀਆਂ ਦੀ ਸੂਚੀ ‘ਚ 92 ਨੰਬਰ ‘ਤੇ ਆਪਣੀ ਜਗ੍ਹਾ ਬਣਾਈ ਸੀ।ਉਸ ਸਮੇਂ ਦੋਵਾਂ ਦੀ ਜਾਇਦਾਦ 8,864 ਕਰੋੜ ਰੁਪਏ ਸੀ। ਪਿਛਲੇ ਸਾਲ, ਸ਼ਵਿੰਦਰ ਅਤੇ ਮਲਵਿੰਦਰ ਸਿੰਘ ‘ਤੇ ਫੋਰਟਿਸ ਬੋਰਡ ਦੀ ਮਨਜ਼ੂਰੀ ਤੋਂ ਬਿਨਾਂ 500 ਕਰੋੜ ਰੁਪਏ ਵਾਪਸ ਲੈਣ ਦਾ ਦੋਸ਼ ਲਗਾਇਆ ਗਿਆ ਸੀ। ਤੁਹਾਨੂੰ ਦੱਸ ਦੇਇਏ ਕਿ, ਫਰਵਰੀ 2018 ਤੱਕ ਮਲਵਿੰਦਰ ਫੋਰਟਿਸ ਦੇ ਕਾਰਜਕਾਰੀ ਚੇਅਰਮੈਨ ਅਤੇ ਸ਼ਵਿੰਦਰ ਗੈਰ-ਕਾਰਜਕਾਰੀ ਉਪ ਚੇਅਰਮੈਨ ਵਜੋਂ ਆਪਣਾ ਅਹੁਦਾ ਸੰਭਾਲ ਰਹੇ ਸਨ, ਜਿਨ੍ਹਾਂ ਨੂੰ ਫੰਡ ਮੋੜਣ ਦੇ ਦੋਸ਼ਾਂ ਤੋਂ ਬਾਅਦ ਬੋਰਡ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਸ਼ਵਿੰਦਰ ਅਤੇ ਮਲਵਿੰਦਰ ਸਿੰਘ ਨੇ 1996 ਵਿਚ ਫੋਰਟਿਸ ਹੈਲਥਕੇਅਰ ਦੀ ਸ਼ੁਰੂਆਤ ਕੀਤੀ ਸੀ.
Ranbaxy ਦੀ ਡੀਲ ਵੀ ਚਰਚਾ ਦਾ ਵਿਸ਼ਾ ਬਣੀ
ਜਾਪਾਨ ਦੀ ਦਵਾ ਕੰਪਨੀ Daiichi Sankyo ਨੇ 2008 ‘ਚ ਮਲਵਿੰਦਰ-ਸ਼ਵਿੰਦਰ ਤੋਂ ਰੈਨਬੈਕਸੀ ਨੂੰ ਖਰੀਦਿਆ ਸੀ ਅਤੇ ਬਾਅਦ ‘ਚ Daiichi ਨੇ ਦੋਸ਼ ਲਾਇਆ ਸੀ ਕਿ ਸਿੱਖ ਭਰਾਵਾਂ ਨੇ Ranbaxy ਬਾਰੇ ਮਹੱਤਵਪੂਰਣ ਜਾਣਕਾਰੀ ਲੁਕਾਇਆਂ ਹਨ। ਉਸਨੇ ਇਸ ਦੀ ਸ਼ਿਕਾਇਤ Singapore Tribunal ਨੂੰ ਵੀ ਕੀਤੀ ਸੀ।



