ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿਵਾਲੀ ਦਾ ਸ਼ੁਭ ਤਿਉਹਾਰ ਆਉਣ ਵਾਲਾ ਹੈ। ਇਸ ਸੰਬੰਧੀ ਬਜਾਰਾਂ ਚ ਰੋਣਕਾਂ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਕੈਨੇਡਾ ਸਰਕਾਰ ਵੱਲੋਂ ਸਮੂਹ ਸਿੱਖਾਂ ਤੇ ਹਿੰਦੂਆਂ ਨੂੰ ਇਕ ਖਾਸ ਤੋਹਫਾ ਦਿੱਤਾ ਹੈ। ਦਸ ਦਈਏ ਕਿ ਦਿਵਾਲੀ ਦੇ ਸ਼ੁਭ ਮੌਕੇ ਤੇ ਕੈਨੇਡਾ ਪੋਸਟ ਵੱਲੋਂ ਕੈਨੇਡਾ ‘ਚ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਗਈ ਹੈ।
ਕਾਬਿਲੇਗੌਰ ਹੈ ਕਿ ਕੈਨੇਡਾ ‘ਚ ਸਿੱਖ ਤੇ ਹਿੰਦੂ ਵੱਡੀ ਗਿਣਤੀ ‘ਚ ਰਹਿੰਦੇ ਹਨ ਤੇ ਇਹ ਸਾਰੇ ਕੈਨੇਡਾ ‘ਚ ਭਾਈਚਾਰਿਆਂ ਦੇ ਨਾਲ ਰਲ ਮਿਲ ਕੇ ਰਹਿੰਦੇ ਹਨ। ਦਿਵਾਲੀ ਮੌਕੇ ਕੈਨੇਡਾ ਚ ਦਿਵਾਲੀ ਤੇ ਬੰਦੀਛੋੜ ਦਿਵਸ ਮਨਾਉਂਦੇ ਹਨ। ਜਿਸ ਦੀਆਂ ਰੋਣਕਾਂ ਦੇਖਣਯੋਗ ਹੁੰਦੀ ਹੈ।

