ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਬਾਰਡਰ ਤੇ ਲਗਾਤਾਰ ਦੂਜੇ ਦਿਨ ਫਿਰ ਤੋਂ ਪਾਕਿਸਤਾਨੀ ਡ੍ਰੋਨ ਦਿਖਣ ਦੇ ਕਾਰਨ ਲੋਕਾਂ ਵਿਚਾਲੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦਸ ਦਈਏ ਕਿ ਪਿੰਡ ਟੇਂਡੀਵਾਲਾ ਦੇ ਲੋਕਾਂ ਨੇ ਡ੍ਰੋਨ ਦੀ ਮੁਵਮੈਂਟ ਨੂੰ ਦੇਖੀ ਹੈ। ਲੋਕਾਂ ਨੇ ਘਰਾਂ ਦੀ ਛੱਤਾਂ ਤੇ ਚੜ੍ਹ ਕੇ ਇਹ ਡ੍ਰੋਨ ਦੇਖਿਆ ਹੈ।
ਜਿਸ ਤੋਂ ਬਾਅਦ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਡ੍ਰੋਨ ਨੂੰ ਦੇਰ ਰਾਤ ਦੇਖਿਆ ਗਿਆ ਹੈ। ਬੀਤੇ ਦਿਨ ਵੀ ਪਾਕਿਸਤਾਨੀ ਡ੍ਰੋਨ ਨੂੰ ਦੇਖਿਆ ਗਿਆ ਸੀ। ਫਿਲਹਾਲ ਲਗਾਤਾਰ ਦੂਜੇ ਦਿਨ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੀਐੱਸਐੱਫ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ।

