ਰਾਵਣ ਦੀਆਂ ਕੁਝ ਅਣਸੁਣੀਆਂ ਗੱਲਾਂ: ਆਖਿਰ ਰਾਵਣ ਨੇ ਰਾਮ ਦੀ ਕਿਉਂ ਕੀਤੀ ਸਹਾਇਤਾ, ਕਿਉਂ ਸੀ ਰਾਵਣ ਦੇ 10 ਸਿਰ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੱਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਦਾ ਤਿਉਹਾਰ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਭਰ ‘ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੱਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਦਾ ਤਿਉਹਾਰ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਭਰ ‘ਚ ਦੁਸਹਿਰੇ ਦੇ ਤਿਉਹਾਰ ਨੂੰ ਲੈਕੇ ਬਹੁਤ ਹੀ ਉਤਸ਼ਾਹ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਿਉਹਾਰ ਨੂੰ ਮਨਾਉਣ ਲਈ ਦੇਸ਼ਭਰ ਚ ਰਾਵਣ ਦੇ ਪੁਤਲਿਆਂ ਨੂੰ ਤਿਆਰ ਕੀਤਾ ਗਿਆ ਹੈ। ਉੱਥੇ ਹੀ ਇਸ ਸੰਬੰਧ ‘ਚ ਮਿਥਿਹਾਸਿਕ ਕਥਾਵਾਂ ਹਨ। ਨਾਲ ਹੀ ਕਈ ਦਿਲਚਸਪ ਗੱਲਾਂ ਹਨ ਜਿਹਨਾਂ ਬਾਰੇ ਕਦੀ ਕਿਸੇ ਨੇ ਸੁਣਿਆ ਨਹੀਂ ਹੋਵੇਗਾ।

Dussehra

ਜਿਵੇਂ ਹਰ ਕਿਸੇ ਦੇ ਮਨ ਚ ਇਕ ਵਾਰ ਤਾਂ ਇਹ ਸਵਾਲ ਆਉਂਦਾ ਹੈ ਕਿ ਲੰਕਾਪਤੀ ਰਾਵਣ ਦੇ ਸੱਚੀ ਨੂੰ ਦੱਸ ਸਿਰ ਸੀ। ਕੀ ਇਹ ਗੱਲ ਸੱਚ ਹੈ ਜਾਂ ਫਿਰ ਮਹਿਜ ਇਕ ਅਫਵਾਹ ਹੈ। ਪਰ ਲੰਕਾਪਤੀ ਰਾਵਣ ਦੇ ਨਾ ਸਿਰਫ ਦੱਸ ਸਿਰ ਸੀ ਬਲਕਿ ਉਹਨਾਂ ਕੋਲ 9 ਮਣੀਆਂ ਦੀ ਇਕ ਮਾਲਾ ਵੀ ਸੀ। ਇਹ ਗੱਲ ਸੁਣ ਕੇ ਬੇਸ਼ਕ ਸਾਰਿਆਂ ਹੈਰਾਨੀ ਹੋਵੇਗੀ ਪਰ ਇਹ ਗੱਲ ਸੱਚ ਹੈ। ਰਾਵਣ ਕੋਲ ਜਿਹੜੀ ਇਹ ਮਾਲਾ ਸੀ ਉਹ ਰਾਵਣ ਦੇ ਦਸ ਸਿਰ ਹੋਣ ਦਾ ਭਰਮ ਪੈਦਾ ਕਰਦੀ ਸੀ। ਇਸ ਮਾਲਾ ਨੂੰ ਰਾਵਣ ਦੀ ਮਾਤਾ ਜੀ ਨੇ ਦਿੱਤੀ ਸੀ।

Dussehra
ਸ਼ਿਵਜੀ ਨੇ ਦਸ਼ਾਨਨ ਨੂੰ ਨਾਂ ‘ਰਾਵਣ’
ਰਾਵਣ ਨੂੰ ਸ਼ਿਵਜੀ ਦਾ ਸਭ ਤੋਂ ਵੱਡਾ ਭਗਤ ਮੰਨਿਆ ਜਾਂਦਾ ਹੈ। ਸ਼ਿਵਜੀ ਨੇ ਹੀ ਰਾਵਣ ਨੂੰ ਇਹ ਨਾਂ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਰਾਵਣ ਸ਼ਿਵਜੀ ਨੂੰ ਆਪਣੇ ਨਾਲ ਲੰਕਾ ਚ ਲਿਜਾਉਣਾ ਚਾਹੁੰਦਾ ਸੀ ਪਰ ਸ਼ਿਵਜੀ ਉਸਦੇ ਨਾਲ ਨਹੀਂ ਜਾਣਾ ਚਾਹੁੰਦੀ ਸੀ। ਪਰ ਜਦੋ ਰਾਵਣ ਨੇ ਪੂਰੇ ਕੈਲਾਸ਼ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਇਕ ਉਂਗਲੀ ਕੈਲਾਸ਼ ਦੇ ਹੇਠਾਂ ਦਬ ਗਈ ਜਿਸ ਤੋਂ ਬਾਅਦ ਤੜਪ ਕੇ ਰਾਵਣ ਤਾਂਡਵ ਕਰਨ ਲੱਗੇ ਜਿਸਨੂੰ ਦੇਖਕੇ ਸ਼ਿਵਜੀ ਨੇ ਉਹਨਾਂ ਨੂੰ ਰਾਵਣ ਕਹਿ ਕੇ ਬੁਲਾਇਆ ਜਿਸ ਤੋਂ ਬਾਅਦ ਉਹਨਾਂ ਦਾ ਨਾਂ ਰਾਵਣ ਪੈ ਗਿਆ।

Dussehra
ਰਾਵਣ ਨੇ ਰਾਮ ਜੀ ਦੀ ਸੇਤੂ ‘ਚ ਕੀਤੀ ਸੀ ਸਹਾਇਤਾ
ਇਕ ਹੋਰ ਦਿਲਚਸਪ ਗੱਲ ਹੈ ਜਿਸ ਬਾਰੇ ਤੁਸੀ ਸ਼ਾਇਦ ਨਹੀਂ ਜਾਣਦੇ ਹੋਵੋਗੇ। ਦਸ ਦਈਏ ਕਿ ਰਾਵਣ ਭਗਵਾਨ ਰਾਮ ਦੇ ਲਈ ਹਵਨ ਵੀ ਕੀਤਾ ਸੀ ਰਾਮ ਜੀ ਦੀ ਸੇਨਾ ਨੂੰ ਸਮੁੰਦਰ ਤੇ ਸੇਤੂ ਬਣਾਉਣਾ ਸੀ ਜਿਸ ਲਈ ਸ਼ਿਵਜੀ ਦਾ ਆਸ਼ੀਰਵਾਦ ਚਾਹੀਦਾ ਸੀ ਜਿਸ ਲਈ ਉਹਨਾਂ ਨੇ ਹਵਨ ਕਰਨਾ ਸੀ ਜੋ ਕਿਸੇ ਬ੍ਰਾਹਮਣ ਦੇ ਦੁਆਰਾ ਹੀ ਸੰਭਵ ਸੀ। ਇਸਦੇ ਲਈ ਰਾਮ ਨੇ ਰਾਵਣ ਨੂੰ ਹਵਨ ਕਰਨ ਦੇ ਲਈ ਸੱਦਾ ਪੱਤਰ ਭੇਜਿਆ। ਰਾਵਣ ਸ਼ਿਵਜੀ ਦਾ ਵੱਡਾ ਭਗਤ ਹੋਣ ਦੇ ਕਾਰਨ ਹੀ ਇਸ ਸੱਦੇ ਨੂੰ ਠੁਕਰਾ ਨਹੀਂ ਸਕਿਆ।

Dussehra
ਆਪਣੇ ਆਖਿਰ ਸਮੇਂ ਚ ਰਾਵਣ ਨੇ ਲੱਛਪਣ ਨਾਲ ਕੀਤੀ ਸੀ ਗੱਲ
ਰਾਵਣ ਨੂੰ ਵੇਦਾ ਸੰਸਕ੍ਰਿਤ ਦਾ ਸਭ ਤੋਂ ਵੱਧ ਗਿਆਨ ਸੀ। ਰਾਵਣ ਨੂੰ ਚਾਰਾਂ ਵੇਦਾਂ ਦਾ ਗਿਆਨ ਸੀ।ਜਿਸ ਕਾਰਨ ਰਾਵਣ ਨੂੰ ਇਕ ਵਧਿਆ ਰਣਨੀਤਿਕਾਰ ਤੇ ਬੁੱਦੀਮਾਨ ਬ੍ਰਹਾਮਣ ਦਾ ਦਰਜਾ ਮਿਲਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਰਾਵਣ ਨੇ ਆਪਣੇ ਆਖਿਰੀ ਸਮੇਂ ਚਭਗਵਾਨ ਰਾਮ ਦੇ ਛੋਟੇ ਭਰਾ ਲੱਛਮਣ ਦੇ ਨਾਲ ਗੱਲ ਕੀਤੀ ਸੀ। ਇਸ ਦੌਰਾਨ ਉਹਨਾਂ ਨੇ ਲੱਛਮਣ ਨੂੰ ਜੀਵਨ ਦੀ ਸਫਲਤਾ ਦੇ ਨਾਲ ਜੁੜੇ ਕੁੱਝ ਮੁਲ ਮੰਤਰ ਦਿੱਤੇ ਸੀ।

 

Leave a Reply

Your email address will not be published. Required fields are marked *