ਜੇਕਰ ਤੁਸੀਂ ਵੀ ਆਪਣੇ ਮਾਂ-ਬਾਪ ਨੂੰ ਪੱਕੇ ਤੌਰ ਤੇ ਨਿਊਜ਼ੀਲੈਂਡ ਲਿਜਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਪੜੋਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਿਊਜੀਲੈਂਡ ਇਮੀਗ੍ਰੇਸ਼ਨ ‘ਚ ਵੱਡੇ ਪੱਧਰ ਉੱਤੇ ਨਿਯਮਾਂ ਚ ਬਦਲਾਅ ਹੋ ਰਹੇ ਹਨ। ਜਿਸ ਨਾਲ ਨਿਊਜੀਲੈਂਡ ਚ ਰਹਿ ਰਹੇ ਲੋਕਾਂ ਵੱਲੋਂ ਆਪਣੇ ਮਾਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਿਊਜੀਲੈਂਡ ਇਮੀਗ੍ਰੇਸ਼ਨ ‘ਚ ਵੱਡੇ ਪੱਧਰ ਉੱਤੇ ਨਿਯਮਾਂ ਚ ਬਦਲਾਅ ਹੋ ਰਹੇ ਹਨ। ਜਿਸ ਨਾਲ ਨਿਊਜੀਲੈਂਡ ਚ ਰਹਿ ਰਹੇ ਲੋਕਾਂ ਵੱਲੋਂ ਆਪਣੇ ਮਾਤਾ ਪਿਤਾ ਨੂੰ ਪੱਕੇ ਤੌਰ ਤੇ ਬੁਲਾਇਆ ਜਾ ਸਕਦਾ ਹੈ। ਦਸ ਦਈਏ ਕਿ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਫਰਵਰੀ 2020 ਚ ਮਾਪਿਆਂ ਦੀ ਵੀਜ਼ਾ ਸ਼੍ਰੇਣੀ ਮੁੜ ਦੁਬਾਰਾ ਨਵੇਂ ਆਰਥਿਕ ਮਾਪਦੰਢਾਂ ਦੇ ਅਧਾਰ ਤੇ ਖੋਲ੍ਹੀ ਜਾਵੇਗੀ। ਜਿਸ ਨਾਲ ਨਿਊਜੀਲੈਂਡ ਚ ਰਹਿ ਰਿਹਾ ਵਿਅਕਤੀ ਆਪਣੇ ਮਾਂ ਪਿਓ ਨੂੰ ਪੱਕੇ ਤੌਰ ਤੇ ਨਿਊਜੀਲੈਂਡ ਚ ਲੈ ਕੇ ਆ ਸਕਦੇ ਹੈ।

new Zealand Immigration

ਉੱਥੇ ਹੀ ਜੇਕਰ ਨਵੇਂ ਨਿਯਮਾਂ ਦੀ ਗੱਲ ਕਰੀਏ ਤਾਂ ਨਿਊਜੀਲੈਂਡ ਵਾਸੀ ਲਈ ਆਪਣੇ ਮਾਂ ਪਿਓ ਨੂੰ ਪੱਕੇ ਤੋਰ ਬੁਲਾਉਣ ਲਈ ਉਸਦੀ ਤਨਖਾਹ  1,06,080 ਡਾਲਰ ਹੋਣੀ ਚਾਹੀਦੀ ਹੈ। ਜਦਕਿ ਇਸ ਤੋਂ ਪਹਿਲਾ ਇਹ ਤਨਖਾਹ 65000 ਡਾਲਰ ਰੱਖੀ ਗਈ ਸੀ। ਕਾਬਿਲੇਗੌਰ ਹੈ ਕਿ ਨਿਈਜ਼ੀਲੈਂਡ ਚ ਪ੍ਰਤੀ ਵਿਅਕਤੀ ਔਸਤਨ ਤਨਖਾਹ 53040 ਡਾਲਰ ਹੈ। ਤੇ ਨਵੇਂ ਬਣੇ ਇਮੀਗ੍ਰੇਸ਼ਨ ਨਿਯਮਾਂ ਚ ਇਸ ਤਨਖਾਹ ਨੂੰ ਦੁਗਣੀ ਕਰ ਦਿੱਤੀ ਗਈ ਹੈ ਤਾਂ ਜੋ ਵਿਅਕਤੀ ਦੂਜੇ ਵਿਅਕਤੀ ਦਾ ਖਰਚਾ ਆਰਾਮ ਦੇ ਨਾਲ ਚੁੱਕ ਸਕੇ। ਪਰ ਜੋ ਵੀ ਵਿਅਕਤੀ ਆਪਣੇ ਮਾਤਾ ਪਿਤਾ ਨੂੰ ਪੱਕੇ ਤੋਂ ਤੇ ਨਿਊਜੀਲੈਂਡ ਬੁਲਾ ਰਿਹਾ ਹੈ ਉਸ ਵਿਅਕਤੀ ਦੀ ਤਨਖਾਹ 159120 ਹੋਣੀ ਚਾਹੀਦੀ ਹੈ ਜੋ ਕਿ ਤਿੰਨ ਗੁਣਾ ਹੈ। ਇਸ ਤੋਂ ਪਹਿਲਾ ਇਹ ਰਕਮ 90000 ਡਾਲਰ ਸੀ।

new Zealand Immigration

ਇਸ ਤੋਂ ਇਲਾਵਾ ਨਵੇਂ ਵੀਜਾ ਖੁੱਲ੍ਹਣ ਦੇ ਕਾਰਨ ਐਕਸਪ੍ਰੈਸ਼ਨ ਆਫ ਇੰਟਰਸਟ ਨੂੰ ਲੈਣਾ ਬੰਦ ਕਰ ਦਿੱਤਾ ਗਿਆ ਹੈ ਤੇ ਮਈ ਚ ਅਰਜੀਆਂ ਦੀ ਚੋਣ ਕੀਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਜਿਹਨੇ ਵੀ ਲੋਕ ਮਾਪਿਆਂ ਨੂੰ ਮੰਗਵਾਉਣ ਦੇ ਯੋਗ ਨਹੀਂ ਹੋਣਗੇ ਉਹਨਾਂ ਵੱਲੋਂ ਇ ਓਆਈ ਦੀ ਜਮ੍ਹਾ ਕਰਵਾਈ ਫੀਸ ਵਾਪਸ ਕਰ ਦਿੱਤੀ ਜਾਵੇਗੀ। ਨਾਲ ਹੀ ਹੁਣ ਸਾਲ ਚ 1000 ਵੀਜਾਂ ਦਿੱਤਾ ਜਾਇਆ ਕਰੇਗਾ।  ਤੇ ਗਾਰੰਟੀ ਸ਼ੁਧਾ ਉਮਰ ਭਰ ਆਮਦਨ ਤੇ ਸੈਟਲਮੈਂਟ ਫੰਡ ਵਾਲੀ ਸ਼੍ਰੇਣੀ ਨੂੰ ਬੰਦ ਕਰ ਦਿੱਤਾ ਗਿਆ  ਹੈ। ਪਰ ਜਿਹਨਾਂ ਤੇ ਪਹਿਲਾਂ ਹੀ ਕਾਰਵਾਈ ਚਲ ਰਹੀ ਹੈ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਰਕ ਨਹੀਂ ਪਵੇਗਾ।

Leave a Reply

Your email address will not be published. Required fields are marked *