ਸੂਬੇ ਦੀਆਂ ਜੇਲ੍ਹਾਂ ‘ਚ ਸਰੇਆਮ ਚੱਲਦਾ ਹੈ ਨਸ਼ਾ ਤੇ ਮੋਬਾਇਲ ਦਾ ਕਾਰੋਬਾਰ, ਹੋਇਆ ਇਹ ਵੱਡਾ ਖੁਲਾਸਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੀਆਂ ਜੇਲ੍ਹਾਂ ਕਿਸੇ ਨਾ ਕਿਸੇ ਵਿਵਾਦ ਦੇ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਹਨਾਂ ਮਾਮਲਿਆਂ ਦੇ ਕਾਰਨ ਹੀ ਪੁਲਿਸ ਪ੍ਰਸਾਸ਼ਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੀਆਂ ਜੇਲ੍ਹਾਂ ਕਿਸੇ ਨਾ ਕਿਸੇ ਵਿਵਾਦ ਦੇ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਹਨਾਂ ਮਾਮਲਿਆਂ ਦੇ ਕਾਰਨ ਹੀ ਪੁਲਿਸ ਪ੍ਰਸਾਸ਼ਨ ਦੀ ਸੁਰਖੀਆਂ ਨੂੰ ਲੈਕੇ ਕੀਤੇ ਜਾਣ ਵਾਲੇ ਪੁਖਤਾ ਇੰਤਜ਼ਾਮ ਸਵਾਲਾਂ ਦੇ ਘੇਰੇ ਚ ਆ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਵੀਡੀਓ ਸੋਸਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ਰਾਹੀ ਪਤਾ ਚਲ ਰਿਹਾ ਹੈ ਕਿ ਜੇਲ੍ਹ ਅੰਦਰ ਖੁਲ੍ਹੇਆਮ ਮੋਬਾਇਲ ਤੇ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ।

Mobile  ਇਸ ਵੀਡੀਓ ਨੇ ਜੇਲ੍ਹ ਅਧਿਕਾਰੀਆਂ ਦੀ ਪੋਲ ਖੋਲ ਦਿੱਤੀ ਹੈ। ਦਸ ਦਈਏ ਕਿ ਇਸ ਵੀਡੀਓ ‘ਚ ਜੇਲ੍ਹ ਅੰਦਰ ਤਿੰਨ ਮੋਬਾਇਲ ਦਿਖਾਏ ਦੇ ਰਹੇ ਹਨ। ਜਿਸ ਤੋਂ ਸਾਫ ਪਤਾ ਚਲ ਰਿਹਾ ਹੈ ਕਿ ਜੇਲ੍ਹ ਅੰਦਰ ਮਿਲੀ ਭੁਗਤ ਦੇ ਨਾਲ ਨਸ਼ੇ ਤੇ ਮੋਬਾਇਲ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ।

Mobile

ਕਾਬਿਲੇਗੌਰ ਹੈ ਕਿ ਵਾਇਰਲ ਕਰਨ ਵਾਲਾ ਵਿਅਕਤੀ ਖੁਲਾਸੇ ਕਰ ਰਿਹਾ ਹੈ ਕਿ ਜੇਲ੍ਹ ਅਧਿਕਾਰੀ ਮੋਬਾਇਲ ਵੇਚਣ ਲਈ ਮਜਬੂਰ ਕਰਦੇ ਹਨ। ਨਾਲ ਹੀ ਉਹਨੇ ਇਹ ਵੀ ਦੱਸਿਆ ਕਿ ਜੇਲ੍ਹ ਅੰਦਰ ਛੋਟੇ ਮੋਬਾਇਲ ਦੀ ਕੀਮਤ 5 ਤੋਂ 6 ਹਜ਼ਾਰ ਹੈ ਤੇ ਵੱਡੇ ਦੀਆਂ ਕੀਮਤ 25 ਹਜ਼ਾਰ ਹੈ। ਫਿਲਹਾਲ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਦੀ ਪੋਲਾਂ ਖੋਲ ਕੇ ਰੱਖ ਦਿੱਤੀਆਂ ਹਨ।

Leave a Reply

Your email address will not be published. Required fields are marked *