ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਚ ਖਾਲਿਸਤਾਨੀ ਸਾਜਨ ਪ੍ਰੀਤ ਨੂੰ ਗ੍ਰਿਫਤਾਰ ਕਰਨ ਦੀ ਜਾਣਕਾਰੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਖਾਲਿਸਤਾਨੀ ਸਾਜਨ ਪ੍ਰੀਤ ਨੂੰ ਖਾਲਸਾ ਕਾਲਜ ਕੋਲੋਂ ਗ੍ਰਿਫਤਾਰ ਕੀਤਾ ਗਿਆ। ਦਸ ਦਈਏ ਕਿ ਖਾਲਿਸਤਾਨੀ ਸਾਜਨ ਪ੍ਰੀਤ ਤੇ ਡ੍ਰੋਨ ਰਾਹੀ ਖੇਪ ਟਿਕਾਣੇ ਲਗਾਉਣ ਦੇ ਇਲਜ਼ਾਮ ਲੱਗੇ ਹਨ।
ਕਾਬਿਲੇਗੌਰ ਹੈ ਕਿ ਖਾਲਿਸਤਾਨੀ ਸਾਜਨ ਪ੍ਰੀਤ ਖਾਲਿਸਤਾਨ ਜਿੰਦਾ ਫੋਰਸ ਦਾ ਅੱਤਵਾਦੀ ਹੈ। ਇਸ ਖਾਲਿਸਤਾਨੀ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਵੱਲੋਂ ਕੀਤੀ ਕਾਰਵਾਈ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਖਾਲਿਸਤਾਨੀ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

