ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨ ਤਾਰਨ ਦੇ ਪਿੰਡ ਸੋਹਲ ਦੀਆਂ ਗਲੀਆਂ ਵਿੱਚ ਰਾਤ ਵੇਲੇ ਕੋਈ ਪੋਸਟਰ ਸੁੱਟ ਕੇ ਗਿਆ | ਜਿਸ ‘ਚ ਪਿੰਡ ਦੇ 39ਦੇ ਕਰੀਬ ਵਿਅਕਤੀਆਂ ਦੇ ਨਾਂ ਲਿਖੇ ਗਏ ਸਨ..ਜਿਹਨਾਂ ਨੂੰ ਨਸ਼ਾ ਤਸਕਰ ਦਸਿਆ ਜਾ ਰਿਹਾ |
ਜਿਸਤੋਂ ਬਾਅਦ ਪੋਸਟਰ ਵਿੱਚ ਪਿੰਡ ਦੇ ਕਾਂਗਰਸੀ ਸਰਪੰਚ ਸੰਤੋਖ ਸਿੰਘ ਅਤੇ ਪਿੰਡ ਸੋਹਲ ਸੈਣ ਭਗਤ ਦੇ ਸਰਪੰਚ ਸਰਵਨ ਸਿੰਘ ਨੂੰ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੀ ਗੱਲ ਕਹੀ ਗਈ |
ਤੇ ਬਾਅਦ ਪੁਲਿਸ ਵਲੋਂ ਇਹਨਾਂ ਘਰਾਂ ‘ਚ ਛਾਪੇਮਾਰੀ ਵੀ ਕੀਤੀ ਗਈ.. ਓਧਰ ਪਿੰਡ ਦੇ ਕਾਂਗਰਸੀ ਆਗੂ ਹਰਚਰਨ ਸਿੰਘ ਮੱਲਾ ਨੇ ਦੱਬੀ ਜ਼ੁਬਾਨ ਵਿੱਚ ਮੰਨਿਆ ਕਿ ਪਿੰਡ ਵਿੱਚ ਨਸ਼ਾ ਵਿੱਕ ਰਿਹਾ ਹੈ ਜੋ ਬੰਦ ਹੋਣਾ ਚਾਹੀਦਾ ਹੈ |
Watch Video
