ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਚਾਰ ਸੀਟਾਂ ਦੇ ਜਿਮਨੀ ਚੋਣਾਂ ਹੋਣੀਆਂ ਹਨ। ਇਹਨਾਂ ਹਲਕਿਆਂ ਨੂੰ ਲੈਕੇ ਹਰ ਇਕ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉੱਥੇ ਹੀ ਇਹਨਾਂ ਜਿਮਨੀ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਵੱਲੋਂ ਆਪਣੇ ਉਮੀਦਵਾਰਾ ਦਾ ਐਲਾਨ ਕੀਤਾ ਗਿਆ। ਭਾਜਪਾ ਨੇ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ ਨੂੰ ਟਿਕਟ ਦਿੱਤੀ ਹੈ ਜਿਸਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ।
ਦਸ ਦਈਏ ਕਿ ਭਾਜਪਾ ‘ਚ ਵੀ ਬਗਾਵਤੀ ਸੁਰਾਂ ਉੱਠ ਚੁੱਕੀਆਂ ਹਨ। ਦਸ ਦਈਏ ਕਿ ਟਿਕਟ ਨਾ ਮਿਲਣ ਦੇ ਕਾਰਨ ਮੁਕੇਰੀਆ ਤੋਂ ਅਰੁਣੇਸ਼ ਸ਼ਾਕਰ ਨੇ ਵਿਰੋਧ ਕੀਤਾ ਹੈ।
ਨਾਲ ਹੀ ਉਹਨਾਂ ਨੇ ਇਹ ਫੈਸਲਾ ਲਿਆ ਹੈ ਕਿ ਉਹ ਮੁਕੇਰੀਆਂ ਤੋਂ ਆਜਾਦ ਉਮੀਦਵਾਰ ਵੱਜੋਂ ਚੋਣ ਲੜਣਗੇ। ਇਸ ਸੰਬੰਧੀ ਉਹ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰਨਗੇ। ਕਾਬਿਲੇਗੌਰ ਹੈ ਕਿ ਟਿਕਟ ਕੱਟੇ ਜਾਣ ਦੇ ਕਾਰਨ ਅਰੁਣੇਸ਼ ਸ਼ਾਕਰ ਨਾਰਾਜ਼ ਸਨ। ਸਾਲ 2017 ਚ ਉਹਨਾਂ ਨੇ ਵਿਧਾਨਸਭਾ ਚੋਣ ਲੜੀ ਸੀ।


