ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੁੱਡ ਦੇ ਦਬੰਗ ਸਲਮਾਨ ਖਾਨ ਤੇ ਇਕ ਵਾਰ ਫਿਰ ਤੋਂ ਖਤਰੇ ਦੇ ਬਾਦਲ ਘਿਰ ਗਏ ਹਨ। ਜਿਸ ਕਾਰਨ ਉਹਨਾਂ ਦੀ ਜਾਨ ਨੂੰ ਫਿਰ ਤੋਂ ਖਤਰਾ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਲਮਾਨ ਖਾਨ ਨੂੰ ਇਕ ਵਾਰ ਫਿਰ ਤੋਂ ਲਾਰੈਂਸ ਬਿਸ਼ਨੌਈ ਗੈਂਗ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਇਸ ਸੰਬੰਧੀ ਗੈਂਗਸਟਰਾਂ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਵੀ ਪਾਈ ਹੈ। ਇਸ ਪੋਸਟ ‘ਚ ਸਲਮਾਨ ਖਾਨ ਦੀ ਤਸਵੀਰ ਪਾਈ ਗਈ ਜਿਸ ਤੇ ਲਾਲ ਨਿਸ਼ਾਨ ਲਾਇਆ ਗਿਆ ਹੈ।
ਇਹਨਾਂ ਹੀ ਨਹੀਂ ਤਸਵੀਰ ਦੇ ਨਾਲ ਲਿਖਿਆ ਗਿਆ ਹੈ ਕਿ ਸੋਚ ਲੇ ਸਲਮਾਨ ਜੇ ਤੁ ਭਾਰਤ ਦੇ ਕਾਨੂੰਨ ਤੋਂ ਬਚ ਸਕਦਾ ਪਰ ਬਿਸ਼ਨੋਈ ਗੈਂਗ ਤੇ Sopu ਪਾਰਟੀ ਨੇ ਤੈਨੂੰ ਮੌਤ ਦੀ ਸਜਾ ਦੇ ਦਿੱਤੀ ਹੈ Sopu ਦੀ ਅਦਾਲਤ ‘ਚ ਤੂੰ ਦੋਸ਼ੀ ਹੈ। ਇਹ ਪੋਸਟ ਗੈਰੀ ਸ਼ੂਟਰ ਦੇ ਗਰੁੱਪ ਚ ਪਾਈ ਗਈ ਹੈ। ਇਸ ਖਤਰਨਾਕ ਪੋਸਟ ਤੋਂ ਬਾਅਦ ਸਲਮਾਨ ਖਾਨ ਤੇ ਇਕ ਵਾਰ ਫਿਰ ਤੋਂ ਮੌਤ ਮੰਡਰਾਉਣ ਲੱਗ ਪਈ ਹੈ।
ਕਾਬਿਲੇਗੌਰ ਹੈ ਕਿ ਕਾਲਾ ਹਿਰਨ ਹੱਤਿਆ ਮਾਮਲੇ ਦੇ ਆਰੋਪੀ ਹਨ ਜਿਸ ਕਾਰਨ ਇਸ ਧਮਕੀ ਤੋਂ ਪਹਿਲਾਂ ਵੀ ਲਾਰੇਸ ਬਿਸ਼ਨੋਈ ਨੇ ਖੁਦ ਮੀਡੀਆ ਦੇ ਸਾਹਮਣੇ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਇਸ ਮਾਮਲੇ ਨੂੰ ਲੈਕੇ 27 ਸਤੰਬਰ ਨੂੰ ਜੋਧਪੁਰ ਦੀ ਅਦਾਲਤ ਚ ਪੇਸ਼ ਹੋਣ ਵਾਲੇ ਹਨ। ਪਰ ਇਸ ਪੇਸ਼ੀ ਤੋਂ ਪਹਿਲਾ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਦੇ ਸੋਪੂ ਗਰੁੱਪ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।



