PM ਮੋਦੀ ਨੇ ਟਰੰਪ ਸਾਹਮਣੇ ਪਾਕਿ ਦਾ ਬਗੈਰ ਨਾਂ ਲਏ ਕੀਤਾ ਤਾਰ-ਤਾਰ, ਨਾਲ ਹੀ ਕੀਤਾ ਇਹ ਐਲਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਬੀਤੇ ਦਿਨ ਅਮੇਰਿਕਾ ਦੇ ਹਿਊਸਟਨ ਚ ‘ਹਾਉਡੀ ਮੋਡੀ’ ਸਮਾਗਮ ਦੌਰਾਨ ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਬੀਤੇ ਦਿਨ ਅਮੇਰਿਕਾ ਦੇ ਹਿਊਸਟਨ ਚ ‘ਹਾਉਡੀ ਮੋਡੀ’ ਸਮਾਗਮ ਦੌਰਾਨ ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦੀ ਚ ਪਾਕਿਸਤਾਨ ਤੇ ਜੰਮ੍ਹ ਨਿਸ਼ਾਨਾ ਸਾਧੇ। ਦਸ ਦਈਏ ਕਿ ਪੀਐੱਮ ਨਰਿੰਦਰ ਮੋਦੀ ਨੇ ਟਰੰਪ ਸਾਹਮਣੇ ਹੀ ਪਾਕਿਸਤਾਨ ਦਾ ਨਾਂ ਲਏ ਬਿਨ੍ਹਾਂ ਹੀ ਉਸਤੇ ਜੰਮ੍ਹ ਕੇ ਨਿਸ਼ਾਨਾ ਸਾਧਿਆ।

Pm narendra modi in howdy modi  ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਦੇ ਫੈਸਲਿਆਂ ਤੋਂ ਉਹਨਾਂ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜਿਹਨਾਂ ਤੋਂ ਖੁਦ ਦਾ ਹੀ ਦੇਸ਼ ਨਹੀਂ ਸੰਭਲ ਰਿਹਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਆਪਣੇ ਇੱਥੇ ਜੋ ਵੀ ਕਰ ਰਿਹਾ ਹੈ ਉਸਤੋਂ ਕੁਝ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ।

Pm narendra modi in howdy modi

ਇਹ ਪਰੇਸ਼ਾਨੀ ਵੀ ਉਹਨਾਂ ਲੋਕਾਂ ਨੂੰ ਹੋ ਰਹੀ ਹੈ ਜਿਹਨਾਂ ਤੋਂ ਖੁਦ ਆਪਣੇ ਦੇਸ਼ ਨਹੀਂ ਸੰਭਲ ਰਿਹਾ ਤੇ ਉਹਨਾਂ ਨੇ ਭਾਰਤ ਦੇ ਪ੍ਰਤੀ ਨਫਰਤ ਨੂੰ ਹੀ ਰਾਜਨੀਤੀ ਦਾ ਕੇਂਦਰ ਬਿੰਦੂ ਬਣਾ ਲਿਆ ਹੈ। ਨਾਲ ਹੀ ਪੀਐੱਮ ਨਰੇਂਦਰ ਮੋਦੀ ਨੇ ਪਾਕਿਸਤਾਨ ਦਾ ਨਾਂ ਲਏ ਬਿਨ੍ਹਾਂ ਹੀ ਕਿਹਾ ਉਹ ਲੋਕ ਜੋ ਸ਼ਾਂਤੀ ਨਹੀਂ ਚਾਹੁੰਦੇ ਜੋ ਅੱਤਵਾਦ ਦਾ ਸਮਰਥਨ ਕਰਦੇ ਹਨ ਤੇ ਅੱਤਵਾਦ ਨੂੰ ਪਨਾਹ ਦੇ ਰਹੇ ਹਨ।

Pm narendra modi in howdy modi

ਜਿਸਦੀ ਪਹਿਚਾਣ ਪੂਰੀ ਦੁਨਿਆ ਕਰ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ  ਅਮਰੀਕਾ ਦਾ 9/11 ਹੋਵੇ ਜਾਂ ਮੁੰਬਈ ਦਾ 26/11 ਹੋਵੇ ਜਿਸ ਤੋਂ ਬਾਅਦ ਸਾਰਿਆਂ ਨੂੰ ਪਤਾ ਹੈ ਕਿ ਦਹਿਸ਼ਤਗਰਦ ਤੇ ਸਾਜਿਸ਼ਕਰਤਾ ਕਿੱਥੋਂ ਆ ਰਹੇ ਹਨ। ਨਾਲ ਹੀ ਪੀਐੱਮ ਨਰੇਂਦਰ ਮੋਦੀ ਨੇ ਟਰੰਪ ਦੇ ਸਾਹਮਣੇ ਦਹਿਸ਼ਤਵਾਦ ਖਿਲਾਫ ਰਣਨੀਤਿਕ ਲੜਾਈ ਲੜਨ ਦਾ ਐਲਾਨ ਕੀਤਾ।

Pm narendra modi in howdy modi

ਉੱਥੇ ਹੀ ਉਹਨਾਂ ਨੇ ਧਾਰਾ 370 ਨੂੰ ਲੈਕੇ ਕਿਹਾ ਕਿ ਇਸ ਧਾਰਾ ਨੇ ਜੰਮੂ ਕਸ਼ਮੀਰ ਤੇ ਲੱਦਾਖ ਦੇ ਲੋਕਾਂ ਦਾ ਵਿਕਾਸ ਤੇ ਸਨਮਾਨ ਦੇ ਅਧਿਕਾਰ ਤੋਂ ਦੂਰ ਰੱਖਿਆ ਹੋਇਆ ਸੀ ਜਿਸ ਦਾ ਸਾਰਾ ਫਾਇਦਾ ਅੱਤਵਾਦੀ ਤੇ ਅਲਗਾਵਵਾਦੀ ਚੁੱਕ ਰਹੇ ਸੀ। ਨਾਲ ਹੀ ਪੀਐੱਮ ਮੋਦੀ ਨੇ ਇਹ ਵੀ ਕਿਹਾ ਕਿ ਸੰਵਿਧਾਨ ਨੇ ਜੋ ਅਧਿਕਾਰ ਭਾਰਤ ਨੂੰ ਦਿੱਤੇ ਹਨ ਉਹ ਅਧਿਕਾਰ ਹੁਣ ਜੰਮੂ ਕਸ਼ਮੀਰ ਨੂੰ ਵੀ ਦਿੱਤਾ ਹੈ। ਜਿਸ ਦੇ ਨਾਲ ਹੀ ਮਹਿਲਾਵਾਂ ਤੇ ਦਲਿਤਾਂ ਦੇ ਨਾਲ ਹੋ ਰਹੇ ਭੇਦਭਾਵ ਨੂੰ ਖਤਮ ਕੀਤਾ ਹੈ।

 

 

Leave a Reply

Your email address will not be published. Required fields are marked *