ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੂਬੇ ‘ਚ ਨਸ਼ੇ ਨੇ ਨੌਜਵਾਨਾਂ ਨੂੰ ਇਸ ਕਦਰ ਜਕੜਿਆਂ ਹੋਇਆ ਹੈ ਕਿ ਉਹ ਇਸ ਖਾਤਿਰ ਕੁਝ ਵੀ ਕਰਨ ਲਈ ਤਿਆਰ ਹਨ। ਨੌਜਵਾਨ ਪੀੜੀ ਨਸ਼ੇ ਦੇ ਦਲਦਲ ‘ਚ ਧੱਸਦੀ ਜਾ ਰਹੀ ਹੈ। ਹੁਣ ਤਾਂ ਇਸ ਦਲਦਲ ‘ਚ ਪੰਜਾਬ ਪੁਲਿਸ ਵੀ ਧੱਸਦੀ ਹੋਈ ਨਜਰ ਆ ਰਹੀ ਹੈ।
ਜਿਸ ਕਾਰਨ ਪੰਜਾਬ ਦਾ ਆਉਣ ਭਵਿੱਖ ਵੱਡੇ ਖਤਰੇ ਵੱਲ ਨੂੰ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਦਸ ਦਈਏ ਕਿ ਅੰਮ੍ਰਿਤਸਰ ਦਿਹਾਤੀ ਦੇ SSP ਵੱਲੋਂ ਡੋਪ ਟੈੱਸਟ ਕਰਵਾਇਆ ਗਿਆ
ਇਸ ਦੌਰਾਨ 100 ਦੇ ਕਰੀਬ ਪੁਲਿਸ ਮੁਲਾਜ਼ਮ ਨਸ਼ੇ ਦੀ ਗ੍ਰਿਫਤ ਚ ਦੱਸੇ ਗਏ। ਜਿਸ ਤੋਂ ਬਾਅਦ ਸਵਾਲ ਇਸ ਖੜ੍ਹਾ ਹੁੰਦਾ ਹੈ ਕਿ ਜੇਕਰ ਪੰਜਾਬ ਪੁਲਿਸ ਹੀ ਨਸ਼ੇ ਆਦੀ ਹੁੰਦੀ ਜਾਵੇਗੀ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਇਸ ਨਸ਼ੇ ਤੋਂ ਮੁਕਤ ਕੌਣ ਕਰੇਗਾ। ਇਸ ਤੋਂ ਪਹਿਲਾ ਹੀ ਕਈ ਨੌਜਵਾਨਾਂ ਦੀ ਇਸ ਨਸ਼ੇ ਦੇ ਕਾਰਨ ਮੌਤਾਂ ਹੋ ਚੁੱਕੀਆਂ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ।


