ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਜਿਸ ਕਾਰਨ ਪਾਕਿਸਤਾਨ ਨੇ ਨਾਪਾਕ ਹਰਕਤ ਕਰਨ ਨੂੰ ਕੋਈ ਵੀ ਕਸਰ ਨਹੀਂ ਛੱਡੀ। ਪਾਕਿਸਤਾਨ ਕਈ ਵਾਰ ਭਾਰਤ ਤੇ ਘੂਸਪੈਠ ਰਾਹੀ ਹਮਲਾ ਕਰਨ ਦੀ ਕੋਸ਼ਿਸ਼ ਕਰ ਚੁੱਕਾ ਹੈ ਪਰ ਭਾਰਤ ਦੇ ਜਵਾਨਾਂ ਨੇ ਉਸਦੇ ਹਰ ਇਕ ਕੋਸ਼ਿਸ਼ ਨੂੰ ਨਾਕਾਮ ਸਾਬਿਤ ਕੀਤਾ ਹੈ।
ਉੱਥੇ ਹੀ ਭਾਰਤੀ ਵਿਦੇਸ਼ ਮੰਤਰਾਲਾ ਨੇ ਆਪਣੇ ਇਕ ਬਿਆਨ ‘ਚ ਇਹ ਦੱਸਿਆ ਹੈ ਕਿ ਪਾਕਿਸਤਾਨ ਕਿੰਨੇ ਵਾਰ ਭਾਰਤ ਤੇ ਹਮਲਾ ਕਰ ਚੁੱਕਾ ਹੈ। ਜੀ ਹਾਂ ਦਸ ਦਈਏ ਕਿ ਪਾਕਿਸਤਾਨ ਨੇ ਭਾਰਤ ਤੇ ਕਰੀਬ 2050 ਵਾਰ ਸੀਜਫਾਇਰ ਦੀ ਉਲੰਘਣਾ ਕਰ ਚੁੱਕਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸਾਲ ਇਹਨਾਂ ਹਮਲਿਆਂ ਚ 21 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਕਾਬਿਲੇਗੌਰ ਹੈ ਕਿ ਪਾਕਿਸਤਾਨ ਆਪਣੇ ਹਰ ਇਕ ਹਮਲੇ ਦਾ ਭਾਰਤੀ ਜਵਾਨਾਂ ਵੱਲੋਂ ਮੁੰਹਤੋੜ ਜਵਾਬ ਮਿਲ ਚੁੱਕਾ ਹੈ।

