ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ਾ ਨੌਜਵਾਨ ਵਰਗ ਦੀਆਂ ਜੜ੍ਹਾਂ ਵੱਢ ਰਿਹਾ ਹੈ। ਉੱਥੇ ਹੀ ਇਸ ਨਸ਼ਾ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਲੇ ਅਧਿਕਾਰੀ ਵੀ ਇਸ ਨਸ਼ੇ ਦੇ ਆਦੀ ਹੋ ਗਏ ਹਨ। ਸੂਬੇ ਚ ਨਸ਼ੇ ਦੀ ਨਕੇਲ ਕੱਸਣ ਲਈ ਸੂਬਾ ਪੁਲਿਸ ਲਗਾਤਾਰ ਆਪਣੇ ਹਰ ਇਕ ਤਰ੍ਹਾਂ ਦੇ ਹੱਥਕੰਡੇ ਇਸਤੇਮਾਲ ਕਰ ਰਹੀ ਹੈ ਪਰ ਜੇਕਰ ਇਹ ਪੁਲਿਸ ਹੀ ਨਸ਼ੇ ਦਾ ਸ਼ਿਕਾਰ ਹੋ ਜਾਵੇ ਤਾਂ ਪੰਜਾਬ ਦੀ ਜਵਾਨੀ ਨੂੰ ਕੌਣ ਬਚਾਵੇਗਾ ਇਸੇ ਤਰ੍ਹਾਂ ਦੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਵਰਦੀਧਾਰੀ ਨੌਜਵਾਨ ਪੁਲਿਸ ਮੁਲਾਜ਼ਮ ਨਸ਼ੇ ਦਾ ਸੁਟਾ ਲਾ ਰਿਹਾ ਹੈ।
https://youtu.be/CsMEYenEQ0A
ਇਹ ਵੀਡੀਓ ਪੰਜਾਬ ਦੇ ਭਵਿੱਖ ਨੂੰ ਸਾਫ ਅੱਖਰਾਂ ਨਾਲ ਦਰਸਾ ਰਹੀ ਹੈ ਕਿ ਜੇਕਰ ਪੰਜਾਬ ਨਸ਼ੇ ਦੇ ਕਾਰਨ ਇਸ ਤਰ੍ਹਾਂ ਦੇ ਹਾਲਾਤ ਬਣਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋ ਪੰਜਾਬ ਨਸ਼ਿਆਂ ਦੀ ਧਰਤੀ ਨਾਲ ਜਾਣਿਆ ਜਾਵੇਗਾ। ਉੱਥੇ ਹੀ ਦਸ ਦਈਏ ਕਿ ਵਾਇਰਲ ਹੋ ਰਹੀ ਵੀਡੀਓ ਚ ਦਿਖਣ ਵਾਲਾ ਪੁਲਿਸ ਮੁਲਾਜ਼ਮ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਬਰਖਾਸਤ ਕਰ ਦਿੱਤਾ ਹੈ। ਪਰ ਇਸ ਵੀਡੀਓ ਨਾਲ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਨਸ਼ਾ ਫੜਣ ਵਾਲੇ ਤੇ ਨਸ਼ੇੜੀਆਂ ਨੂੰ ਰੋਕਣ ਵਾਲੀ ਪੁਲਿਸ ਆਪ ਵੀ ਚਿੱਟੇ ਦੀ ਸ਼ਿਕਾਰ ਹੋ ਜਾਵੇਗੀ ਤਾਂ ਸੂਬੇ ਦੇ ਨੌਜਵਾਨਾਂ ਨੂੰ ਕੌਣ ਬਚਾਵੇਗਾ ਤੇ ਪੰਜਾਬ ਚੋਂ ਨਸ਼ਾ ਕਿਸ ਤਰ੍ਹਾਂ ਖਤਮ ਹੋਵੇਗਾ।
