ਮੁਹਾਲੀ ‘ਚ ਗੁੰਡਾਗਰਦੀ: ਐਲੀ ਮਾਂਗਟ ਦੀ ਗ੍ਰਿਫਤਾਰੀ ਸਮੇਂ ਸਮਰਥਕਾਂ ਨੇ ਕੀਤਾ ਇਹ ਕੰਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ਤੇ ਵਧਿਆ ਰੰਧਾਵਾ ਬ੍ਰਦਰਜ਼ ਤੇ ਐਲੀ ਮਾਂਗਟ ਦਾ ਵਿਵਾਦ ਮੁਹਾਲੀ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਹੈ। ਜੀ ਹਾਂ ਬੀਤੇ ਦਿਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ਤੇ ਵਧਿਆ ਰੰਧਾਵਾ ਬ੍ਰਦਰਜ਼ ਤੇ ਐਲੀ ਮਾਂਗਟ ਦਾ ਵਿਵਾਦ ਮੁਹਾਲੀ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਹੈ। ਜੀ ਹਾਂ ਬੀਤੇ ਦਿਨ ਐਲੀ ਮਾਂਗਟ ਆਪਣੀ ਦਿੱਤੀ ਹੋਈ ਚਿਤਾਵਨੀ ਤੋਂ ਬਾਅਦ ਮੁਹਾਲੀ ਪਹੁੰਚਿਆ। ਪਰ ਇੱਥੇ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਅਣਹੋਣੀ ਤੋਂ ਪਹਿਲਾ ਉਸਨੂੰ ਗ੍ਰਿਫਤਾਰ ਕਰ ਲਿਆ।

ਮਿਲੀ ਜਾਣਕਾਰੀ ਦੇ ਅਨੁਸਾਰ ਜਿਵੇਂ ਹੀ ਐਲੀ ਮਾਂਗਟ ਨੂੰ ਪੁਲਿਸ ਗ੍ਰਿਫਤਾਰ ਕਰਨ ਲੱਗੀ ਤਾਂ ਉਹਨਾਂ ਦੇ ਸਮਰਥਕ ਵੀ ਮੌਕੇ ਤੇ ਪਹੁੰਚੇ ਹੋਏ ਸੀ ਜਿਸ ਕਾਰਨ ਉਹਨਾਂ ਨੇ ਫਾਇਰਿੰਗ ਕਰ ਦਿੱਤੀ। ਇਹਨਾਂ ਸਮਰਥਕਾਂ ਦੇ ਹੌਂਸਲੇ ਇਹਨੇ ਜਿਆਦਾ ਬੁਲੰਦ ਸੀ ਕਿ ਇਹਨਾਂ ਨੇ ਪੁਲਿਸ ਦੇ ਸਾਹਮਣੇ ਤੱਕ ਫਾਇਰਿੰਗ ਕੀਤੀ। ਸੈਕਟਰ 88 ਚ ਮਾਹੌਲ ਕਾਫੀ ਤਣਾਅ ਨਾ ਭਰ ਗਿਆ ਸੀ। ਐਲੀ ਮਾਂਗਟ ਤੇ ਸਮਰਥਕ ਗੱਡੀਆਂ ਕਾਰਾਂ ਤੇ ਪਹੁੰਚੇ ਹੋਏ ਸੀ। ਫਿਲਹਾਲ ਕਾਫੀ ਮੁਸ਼ਿਕਲਾਂ ਦੇ ਨਾਲ ਪੁਲਿਸ ਨੇ ਹਾਲਾਤਾਂ ਤੇ ਕਾਬੂ ਪਾਇਆ।

Leave a Reply

Your email address will not be published. Required fields are marked *