ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ਤੇ ਕਈ ਦਿਨਾਂ ਤੋਂ ਗਾਇਰ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਵਿਚਾਲੇ ਲੜਾਈ ਹੁੰਦੀ ਹੋਈ ਦੇਖੀ ਗਈ। ਦੋਹਾਂ ਨੇ ਇਸ ਲੜਾਈ ਦੌਰਾਨ ਇਕ ਦੂਜੇ ਨੂੰ ਕਾਫੀ ਬੂਰਾ ਭਲਾ ਵੀ ਕਹਿਆ। ਇਸ ਮਾਮਲੇ ਨੂੰ ਸੋਸ਼ਲ ਮੀਡੀਆ ਤੇ ਭੱਖਦੇ ਹੋਏ ਦੇਖਦੇ ਹੋਏ ਮੋਹਾਲੀ ਪੁਲਿਸ ਨੇ ਗਾਇਕ ਰੰਮੀ ਰੰਧਾਵਾ ਨੂੰ ਹਿਰਾਸਤ ‘ਚ ਲੈ ਲਿਆ।
ਦਸ ਦਈਏ ਕਿ ਪੁਲਿਸ ਨੇ ਰਮੀ ਰੰਧਾਵਾ ਨੂੰ ਹਿਰਾਸਤ ਚ ਲੈਣ ਤੋਂ ਬਾਅਦ ਛੱਡ ਦਿੱਤਾ ਗਿਆ ਜਾਂ ਨਹੀਂ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ। ਕਾਬਿਲੇਗੌਰ ਹੈ ਕਿ ਰੰਮੀ ਰੰਧਾਵਾ ਤੇ ਐਲੀ ਮਾਂਗਟ ਨੇ ਇਕ ਦੂਜੇ ਨੂੰ 11 ਸਤੰਬਰ ਨੂੰ ਮਿਲਣ ਦੀ ਗੱਲ ਆਖੀ ਸੀ। ਸੋਸ਼ਲ ਮੀਡੀਆ ਤੇ ਲੜਾਈ ਦੇ ਦੌਰਾਨ ਉਹਨਾਂ ਨੇ ਇਕ ਦੂਜੇ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ।

