ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ। ਨਸ਼ੇ ਦੇ ਕਾਰਨ ਕਈ ਨੌਜਵਾਨ ਇਸਦੀ ਚਪੇਟ ਚ ਆ ਗਏ ਹਨ। ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ। ਸੂਬੇ ‘ਚ ਮਾਪੇ ਇਹਨੇ ਜਿਆਜਾ ਮਜਬੂਰ ਹੋ ਗਏ ਹਨ ਕਿ ਉਹ ਆਪਣੇ ਬੱਚਿਆਂ ਨੂੰ ਜਿਹਨਾਂ ਨੂੰ ਉਹਨਾਂ ਨੇ ਆਪਣੇ ਹੱਥਾਂ ਨਾਲ ਪਾਲਿਆ ਹੈ ਉਹਨਾਂ ਨੂੰ ਇਸ ਨਸ਼ੇ ਤੋਂ ਬਚਾਉਣ ਲਈ ਜੰਜੀਰਾ ਦੇ ਨਾਲ ਬੰਨ੍ਹ ਲਈ ਮਜਬੂਰ ਹਨ।
ਪਰ ਪੰਜਾਬ ‘ਚ ਜਿੱਥੇ ਨਸ਼ਾ ਵਧਦਾ ਜਾ ਰਿਹਾ ਹੈ ਉੱਥੇ ਹੀ ਹੁਣ ਸੂਬੇ ਚ ਇਸਨੂੰ ਰੋਕਣ ਲਈ ਇਕ ਸਖਤ ਕਦਮ ਚੁੱਕਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਸਿਲੇਬਸ ਚ ਨਸ਼ਿਆਂ ਨੂੰ ਲੈਕੇ ਇਕ ਚੈਪਟਰ ਜੋੜਿਆ ਜਾਵੇਗਾ ਇਸਦੀ ਜਾਣਕਾਰੀ ਪੁਲਿਸ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਨੂੰ ਦਿੱਤੀ ਗਈ ਹੈ।
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸਾਰੇ ਵਿੱਦਿਅਕ ਅਦਾਰਿਆਂ ਚਾਹੇ ਉਹ ਸਰਕਾਰੀ ਹੈ ਜਾਂ ਫਿਰ ਪ੍ਰਾਈਵੇਟ ਚ ਹਫਤੇ ਦੇ ਇਕ ਦਿਨ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਨਿਰਦੇਸ਼ ਦਿੱਤੇ ਜਾਣਗੇ। ਇਸ ਤੋਂ ਇਲਾਵਾ ਨਸ਼ੇ ਦੇ ਖਾਤਮੇ ਦੇ ਲਈ ਸਾਰੇ ਇੰਚੇਲੀਜੈਂਸ ਯੂਨਿਟਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਚਾਹ ਦੇ ਸਟਾਲਾਂ ਖੋਖਿਆ ਆਦੀ ਤੇ ਵੀ ਨਜ਼ਰ ਰੱਖੀ ਜਾਵੇ ਤਾਂ ਜੋ ਪਤਾ ਲਗਦਾ ਰਹੇ ਕੀ ਇਹਨਾਂ ਦੁਕਾਨ ਦੇ ਮਾਲਿਕਾਂ ਵੱਲੋਂ ਨਸ਼ੇ ਦੇ ਵਿਕਰੀ ਤਾਂ ਨਹੀਂ ਕੀਤੀ ਜਾਂਦੀ।
ਕਾਬਿਲੇਗੌਰ ਹੈ ਕਿ ਨਸ਼ੇ ਦੇ ਕਾਰਨ ਪੰਜਾਬ ਦੀ ਜਵਾਨੀ ਨੂੰ ਸਾੜ ਕੇ ਰੱਖ ਦਿੱਤੀ ਹੈ। ਜਿਸ ਕਾਰਨ ਪੰਜਾਬ ਦੇ ਨੌਜਵਾਨ ਜੋ ਖੇਡਾਂ ਕਰਕੇ ਜਾਣੇ ਜਾਂਦੇ ਸੀ ਅੱਜ ਨੂੰ ਨਸ਼ੇ ਦੇ ਆਦੀ ਹੋ ਗਏ ਹਨ। ਜਿਸ ਕਾਰਨ ਇਸ ਤਰ੍ਹਾਂ ਦਾ ਕਦਮ ਚੁੱਕਣ ਬਾਰੇ ਗੱਲ ਆਖੀ ਗਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾ ਸਕੇ।


