ਹੁਣ ਟ੍ਰੈਫਿਕ ਨਿਯਮ ਤੋੜਣ ‘ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਭਰਨਾ ਪਏਗਾ ਇਨ੍ਹਾਂ ਜੁਰਮਾਨਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ਚ 1 ਸਤੰਬਰ ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਹੋ ਗਿਆ ਹੈ। ਨਾਲ ਹੀ ਇਸ ਨਿਯਮ ਤੇ ਹੁਣ ਸਖਤੀ ਨਾਲ ਕੰਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ਚ 1 ਸਤੰਬਰ ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਹੋ ਗਿਆ ਹੈ। ਨਾਲ ਹੀ ਇਸ ਨਿਯਮ ਤੇ ਹੁਣ ਸਖਤੀ ਨਾਲ ਕੰਮ ਵੀ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਨਵੇਂ ਟ੍ਰੈਫਿਕ ਨਿਯਮਾ ਦੇ ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਕਈ ਲੋਕਾਂ ਦੇ ਹਜਾਰਾਂ ਦੇ ਕਰੀਬ ਚਾਲਾਨ ਕੱਟੇ ਹਨ ਜਿਸ ਦੇ ਚੱਲਦੇ ਲੋਕਾਂ ਨੇ ਇਸ ਨਵਂ ਟ੍ਰੈਫਿਕ ਨਿਯਮ ਦਾ ਵਿਰੋਧ ਵੀ ਕੀਤਾ।  ਪਰ ਹਰ ਕੋਈ ਇਹ ਵੀ ਸੋਚ ਰਿਹਾ ਹੈ ਕਿ ਇਹ ਕਾਨੂੰਨ ਹਰ ਕਿਸੇ ਲਈ ਅਮਲ ਚ ਲਿਆਂਦੀ ਜਾਵੇਗੀ।

traffic rules  ਤਾਂ ਤੁਹਾਨੂੰ ਦਸ ਦਈਏ ਕਿ ਜੀ ਹਾਂ ਇਹ ਨਿਯਮ ਹਰ ਕਿਸੇ ਲਈ ਸਾਂਝੇ ਹੋਣਗੇ। ਦਸ ਦਈਏ ਕਿ ਦਿੱਲੀ ਪੁਲਿਸ ਦੀ ਜੁਆਇੰਟ ਕਮਿਸ਼ਨਰ ਮੀਨੂ ਚੌਧਰੀ ਨੇ ਇਸ ਸੰਬੰਧੀ ਇਕ ਵੱਡਾ ਐਲਾਨ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਹਨਾਂ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਜੋ ਕੋਈ ਵੀ ਪੁਲਿਸ ਕਰਮੀ ਡਿਊਟੀ ਦੌਰਾਨ ਜਾਂ ਫਿਰ ਆਪਣੇ ਕਿਸੇ ਨਿੱਜੀ ਵਾਹਨ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸਦਾਂ ਦੁੱਗਣਾ ਜੁਰਮਾਨਾਂ ਕੱਟਿਆ ਜਾਵੇਗਾ।

traffic rules

ਕਾਬਿਲੇਗੌਰ ਹੈ ਕਿ ਇਸ ਸੰਬੰਧੀ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਤੋਂ ਬਾਅਦ ਇਕ ਗੱਲ ਇਹ ਸਾਬਿਤ ਹੋ ਗਈ ਹੈ ਕਿ ਜੇਕਰ ਇਸ ਜੁਰਮਾਨੇ ਦਾ ਭਾਰ ਆਮ ਲੋਕਾਂ ਨੂੰ ਭੁਗਤਣਾ ਪਏਗਾ ਤਾਂ ਕੋਈ ਮੁਲਾਜ਼ਮ ਵੀ ਇਸ ਤੋਂ ਬਚ ਨਹੀਂ ਪਾਏਗਾ।

Leave a Reply

Your email address will not be published. Required fields are marked *