ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਦੇ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਮੀਟਿੰਗ ਖਤਮ ਹੋ ਗਈ ਹੈ। ਦਸ ਦਈਏ ਕਿ ਕਰਤਾਰਪੁਰ ਲਾਂਘੇ ਤੇ ਹੋਈ ਬੈਠਕ ਬੇਨਤੀਜਾ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਫਾਈਨਲ ਡ੍ਰਾਫਟ ਤੇ ਮੋਹਰ ਨਹੀਂ ਲੱਗੀ ਹੈ।
ਜੀ ਹਾਂ ਮੀਟਿੰਗ ਚ ਪੇਸ਼ ਕੀਤੇ ਗਏ ਆਖਿਰੀ ਡ੍ਰਾਫਟ ਤੇ ਮੋਹਰ ਨਹੀਂ ਲੱਗੀ ਹੈ। ਜਿਸ ਕਾਰਨ ਇਕ ਵਾਰ ਤੋਂ ਵਾਹਘਾ ਚ ਬੈਠਕ ਕੀਤੀ ਜਾਵੇਗੀ। ਉੱਥੇ ਹੀ ਇਸ ਮੀਟਿੰਗ ਦੌਰਾਨ ਪਾਕਿਸਤਾਨ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਸ਼ਨਾਖਤੀ ਕਾਰਡ ਦਿੱਤੇ ਜਾਣਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਪੈਸ਼ਲ ਮੌਕਿਆਂ ਤੇ 5 ਹਜ਼ਾਰ ਸ਼ਰਧਾਲੂ ਕਰਤਾਰਪੁਰ ਜਾ ਸਕਣਗੇ।
