ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਲਗਾਤਾਰ ਗੁੰਡਾਗਰਦੀ ਦੇ ਮਾਮਲਾ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਪਟਿਆਲਾ ਤੋਂ ਦੇਖਣ ਨੂੰ ਮਿਲਿਆ ਹੈ ਜਿੱਥੇ ਸਰ੍ਹੇਬਜ਼ਾਰ ਕੁਝ ਲੋਕਾਂ ਵੱਲੋਂ ਗੁੰਡਾਗਰਦੀ ਕੀਤੀ ਗਈ। ਦਸ ਦਈਏ ਕਿ ਦੋ ਗੁੱਟਾਂ ਵਿਚਾਲੇ ਕਿਸੇ ਗੱਲ ਨੂੰ ਲੈਕੇ ਝੜਪ ਹੋ ਗਈ ਤੇ ਇਹ ਝੜਪ ਦੇਖਦੇ ਦੇਖਦੇ ਘੂਨੀ ਤਕਰਾਰ ਚ ਬਦਲ ਗਈ।
https://youtu.be/dDjOXwUBFFY
ਮਿਲੀ ਜਾਣਕਾਰੀ ਦੇ ਅਨੁਸਾਰ ਦੋਹਾਂ ਗੁੱਟਾਂ ਵਿਚਾਲੇ ਇਸ ਝੜਪ ਦੌਰਾਨ ਹਥੌੜੇ ਤੇ ਤਲਵਾਰਾਂ ਚੱਲੀਆਂ। ਇਹਨਾਂ ਖੂਨੀ ਤਕਰਾਰ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਹਨ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
