ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਸੰਗੀਤ ਜਗਤ ਚ ਆਪਣੀ ਆਵਾਜ਼ ਦਾ ਜਾਦੂ ਚਲਾਉਣ ਵਾਲੀ ਪੰਜਾਬੀ ਗਾਇਕਾ ਕੌਰ ਬੀ ਹਾਲ ਹੀ ਚ ਕਾਫੀ ਸੁਰਖੀਆਂ ਚ ਬਣੀ ਹੋਈ ਹੈ।
ਦਸ ਦਈਏ ਕਿ ਸੋਸ਼ਲ ਮੀਡੀਆ ਤੇ ਕੌਰ ਬੀ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀ ਹੈ ਜਿਸ ਚ ਉਹ ਕਾਫੀ ਖੂਬਸੁਰਤ ਲੱਗ ਰਹੀ ਹੈ। ਇਹਨਾਂ ਤਸਵੀਰਾਂ ਨੂੰ ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਕੀਤਾ ਹੈ।
ਇਹਨਾਂ ਤਸਵੀਰਾਂ ਚ ਕੌਰ ਬੀ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ ਜਿਸ ਤੇ ਰੰਗਦਾਰ ਦੁਪਟਾ ਲਿਆ ਹੋਇਆ ਹੈ। ਜੋ ਉਹਨਾਂ ਦੀ ਖੂਬਸੁਰਤੀ ਨੂੰ ਚਾਰ ਚੰਨ ਲੈ ਰਹੇ ਹਨ। ਉੱਥੇ ਹੀ ਇਹਨਾਂ ਤਸਵੀਰਾਂ ਚ ਉਹਨਾਂ ਦੇ ਹੱਥ ‘ਚ ਪੱਟੀ ਲੱਗੀ ਹੋਈ ਨਜ਼ਰ ਆ ਰਹੀ ਹੈ।
ਪਰ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਆਖਿਰ ਉਹਨਾਂ ਦੇ ਹੱਥ ‘ਚ ਇਹ ਪੱਟੀ ਕਿਉਂ ਲੱਗੀ ਹੋਈ ਹੈ। ਪਰ ਇਹਨਾਂ ਦੀ ਇਹ ਖੂਬਸੁਰਤ ਦਿਲਕਸ਼ ਅਦਾਵਾਂ ਨਾਲ ਭਰਪੂਰ ਤਸਵੀਰਾਂ ਉਹਨਾਂ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਹੀਆਂ ਹਨ।



