ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ-ਕਸ਼ਮੀਰ ਤਣਾਅ ਦੇ ਬਾਵਜੂਦ ਭਾਰਤ ਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ ਤੇ ਮੀਟਿੰਗ ਹੋਣ ਜਾ ਰਹੀ ਹੈ। ਦਸ ਦਈਏ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਦੋਹਾਂ ਦੇਸ਼ਾਂ ਦਾ ਇਹ ਸਾਰਥਿਕ ਕਦਮ ਮੰਨਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜ਼ੀਰੋ ਲਾਈਨ ’ਤੇ ਭਾਰਤ ਤੇ ਪਾਕਿ ਦੇ ਤਕਨੀਕੀ ਅਫ਼ਸਰ ਮੀਟਿੰਗ ਕਰਨਗੇ।
ਇਹ ਦੋਹਾਂ ਦੇਸ਼ਾ ਵਿਚਾਲੇ ਤਕਨੀਕੀ ਮਾਹਿਰਾਂ ਦੀ ਲਾਂਘੇ ਤੇ ਚੌਥੀ ਮੀਟਿੰਗ ਹੈ। ਇਸ ਮੀਟਿੰਗ ਚ ਲਾਂਘੇ ਦੇ ਤਕਨੀਕੀ ਪੱਖਾਂ ਤੇ ਚਰਚਾ ਕੀਤੀ ਜਾਵੇਗੀ। ਨਾਲ ਹੀ ਰਾਵੀ ਦਰਿਆ ਤੇ ਬਣ ਰਹੇ ਪੁਲ ਤੇ ਵੀ ਗੱਲਬਾਤ ਕੀਤੀ ਜਾਵੇਗੀ। ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਇਹ ਮੀਟਿੰਗ ਆਖਰੀ ਵੀ ਹੋ ਸਕਦੀ ਹੈ।

