ਇਸ ਵੱਡੀ ਵਜ੍ਹਾ ਕਾਰਨ ਠੱਪ ਹੋਇਆ ਕਰਤਾਰਪੁਰ ਲਾਂਘੇ ਦਾ ਕੰਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਰੁਕਿਆ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਲਾਂਘੇ ਦੀ ਉਸਾਰੀ ਚ ਜੁਟੇ ਮੁਲਾਜਮਾਂ ਵੱਲੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਰੁਕਿਆ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਲਾਂਘੇ ਦੀ ਉਸਾਰੀ ਚ ਜੁਟੇ ਮੁਲਾਜਮਾਂ ਵੱਲੋਂ ਲਾਂਘੇ ਦੇ ਕੰਮ ਨੂੰ ਰੋਕਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਤਾਰਪੁਰ ਲਾਂਘੇ ਦੇ ਕੰਮ ਕਰ ਰਹੇ ਮਜਦੂਰਾਂ ਨੂੰ ਤਨਖਾਹ ਨਹੀਂ ਮਿਲ ਰਹੀ ਹੈ ਜਿਸ ਕਾਰਨ ਉਹਨਾਂ ਨੇ ਮਸ਼ੀਨਾ ਚਲਾਉਣੀਆਂ ਬੰਦ ਕਰ ਦਿੱਤੀ ਹੈ।

kartarpur corridor  ਇਸ ਮਾਮਲੇ ਤੇ ਮਜਦੂਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋੰ ਤਨਾਖਾਹਾਂ ਨਹੀਂ ਮਿਲੀਆਂ ਹਨ ਜਿਸ ਕਾਰਨ ਉਹਨਾਂ ਨੂੰ ਇਕ ਸਮੇਂ ਦੀ ਰੋਟੀ ਵੀ ਕਾਫੀ ਮੁਸ਼ਿਕਲ ਨਾਲ ਮਿਲ ਰਹੀ ਹੈ

Kartarpur Corridor

ਜਿਸ ਕਾਰਨ ਉਹਨਾਂ ਨੇ ਕੰਮ ਨਾ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਉਹਨਾਂ ਦਾ ਇਹ ਵੀ  ਕਹਿਣਾ ਹੈ ਕਿ ਜਦੋ ਉਹ ਪੈਸੇ ਮੰਗਣ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਲਾਰਾ ਲਾ ਕੇ ਭੇਜ ਦਿੱਤਾ ਜਾਂਦਾ ਹੈ।

Kartarpur Corridor

ਉੱਥੇ ਹੀ ਇਸ ਮਾਮਲੇ ਤੇ ਡੇਰਾ ਬਾਬਾ ਨਾਨਕ ਦੇ ਐੱਸਡੀਐੱਮ ਨੇ ਮਜਦੂਰਾਂ ਨੂੰ ਉਹਨਾਂ ਦੇ ਇਸ ਮਸਲੇ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾ ਡਰਾਈਵਰਾਂ ਅਤੇ ਠੇਕੇਦਾਰ ਵਿਚਾਲੇ ਪੈਸੇ ਦੇ ਮਸਲੇ ਦੇ ਕਾਰਨ ਹੀ ਡਰਾਈਵਰਾਂ ਨੇ ਵਾਹਨ ਖੜ੍ਹੇ ਕਰ ਦਿੱਤੇ ਸੀ।

Leave a Reply

Your email address will not be published. Required fields are marked *