ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਮਸ਼ਹੂਰ ਪ੍ਰੋਡਿਊਸਰ ਤੇ ਹੋਇਆ ਘਾਤਕ ਹਮਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਘੇ ਮਿਊਜ਼ੀਕ ਪ੍ਰੋਡਿਊਸਰ ਗੁਰਪ੍ਰੀਤ ਸਿੰਘ ਉਰਫ ਵਿੱਕੀ ਮੋਦੀ ਤੇ ਕਾਤਲਾਨਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਘੇ ਮਿਊਜ਼ੀਕ ਪ੍ਰੋਡਿਊਸਰ ਗੁਰਪ੍ਰੀਤ ਸਿੰਘ ਉਰਫ ਵਿੱਕੀ ਮੋਦੀ ਤੇ ਕਾਤਲਾਨਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਨਾਭਾ ‘ਚ ਮਿਊਜ਼ੀਕ ਪ੍ਰੋਡਿਊਸਰ ਗੁਰਪ੍ਰੀਤ ਸਿੰਘ ਤੇ ਇਕ ਵਿਅਕਤੀ ਨੇ ਚਾਕੂ ਦੇ ਨਾਲ ਘਾਤਕ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਉਹਨਾਂ ਨੂੰ ਗੰਭੀਰ ਹਾਲਤ ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Gurpreet singh

ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਕਾਰਨ ਉਹਨਾਂ ਦੀ ਛਾਤੀ ਚ ਡੂੰਘਾ ਜਖਮ ਹੋ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਪਟਿਆਲਾ ਚ ਰੈਫਰ ਕਰ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਇਸ ਹਮਲੇ ਦੇ ਕਾਰਨ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ।

Gurpreet singh

ਦੂਜੇ ਪਾਸੇ ਇਸ ਹਮਲੇ ਤੇ ਪੀੜਤ ਨੇ ਦੱਸਿਆ ਕਿ ਸੰਜੇ ਢੀਂਗਰਾ ਦ ਕਾਫੀ ਸਮੇਂ ਤੋਂ ਆਪਣੀ ਪਤਨੀ ਦੇ ਨਾਲ ਝਗੜਾ ਚਲ ਰਿਹਾ ਹੈ। ਇਸ ਝਗੜਾ ਚ ਉਹ ਉਸਦੀ ਪਤਨੀ ਦੇ ਹੱਕ ਚ ਹਨ ਜਿਸ ਕਾਰਨ ਉਹਨਾਂ ਤੇ ਇਹ ਘਾਤਕ ਹਮਲਾ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *