ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਹਵਾਈ ਫੋਜ ਦੇ ਦੋ ਅਫਸਰਾਂ ਸਮੇਤ ਪੰਜ ਜਵਾਨਾਂ ਨੂੰ ਖੁਦ ਦੇ ਹੀ ਹੈਲੀਕਾਪਟਰ ਨੂੰ ਮਿਜ਼ਾਈਲ ਦੇ ਨਾਲ ਡੇਗਣ ਦੇ ਮਾਮਲੇ ਚ ਦੋਸ਼ੀ ਪਾਇਆ ਗਿਆ ਹੈ। ਦਸ ਦਈਏ ਕਿ ਕਸ਼ਮੀਰ ਦੇ ਬਡਗਾਮ ਚ 27 ਫਰਵਰੀ ਨੂੰ ਫੌਜ ਦਾ Mi-17 V5 ਹੈਲੀਕਾਪਟਰ ਜਮੀਨ ਤੇ ਡਿੱਗਿਆ ਸੀ। ਜਦੋ ਇਹ ਹੈਲੀਕਾਪਟਰ ਡਿੱਗਿਆ ਸੀ ਤਾਂ ਇਸ ਨੂੰ ਇਕ ਹਾਦਸਾ ਮੰਨਿਆ ਗਿਆ ਸੀ। ਪਰ ਜਾਂਚ ਤੋਂ ਬਾਅਦ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ।
ਕਾਬਿਲੇਗੌਰ ਹੈ ਕਿ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਹੈਲੀਕਾਪਟਰ ਆਪਣੇ ਆਪ ਨਹੀਂ ਸਗੋਂ ਡਿੱਗਾਇਆ ਸੀ। ਜਾਂਚ ਚ ਪਤਾ ਚਲਿਆ ਹੈ ਕਿ ਜਮੀਨ ਤੋਂ ਹਵਾ ਚ ਮਾਰ ਕਰਨ ਵਾਲੀ ਮਿਜਾਈਲ ਦੇ ਨਾਲ ਸੁੱਟਿਆ ਗਿਆ ਸੀ। ਜਿਸ ਕਾਰਨ ਪੰਜ ਹਵਾਈ ਫੌਜ ਦੇ ਜਵਾਨਾਂ ਨੂੰ ਦੋਸ਼ੀ ਪਾਇਆ ਗਿਆ ਹੈ। ਇਸ ਹਾਦਸੇ ਚ ਛੇ ਜਣਿਆ ਦੀ ਮੌਤ ਹੋ ਗਈ ਸੀ ਜਿਸ ਚ ਇਕ ਆਮ ਨਾਗਰਿਕ ਵੀ ਮੌਜੂਦ ਸੀ। ਫਿਲਹਾਲ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਜਲਦ ਹੀ ਸਜਾ ਦਾ ਐਲਾਨ ਕੀਤਾ ਜਾਵੇਗਾ।

