ਕੈਨੇਡਾ ਤੋਂ ਆਈ ਨੌਜਵਾਨ ਦੀ ਮ੍ਰਿਤਕ ਦੇਹ, ਜੱਦੀ ਪਿੰਡ ਕੀਤਾ ਗਿਆ ਅੰਤਿਮ ਸਸਕਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਨੇਡਾ ਦੀ ਧਰਤੀ ‘ਚ ਮਾਰੇ ਗਏ ਕੋਟਕਪੂਰਾ ਦੇ 24 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਲਾਸ਼ ਕਈ ਦਿਨਾਂ ਦੀ ਉਡੀਕ ਮਗਰੋਂ ਉਸ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਨੇਡਾ ਦੀ ਧਰਤੀ ‘ਚ ਮਾਰੇ ਗਏ ਕੋਟਕਪੂਰਾ ਦੇ 24 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਲਾਸ਼ ਕਈ ਦਿਨਾਂ ਦੀ ਉਡੀਕ ਮਗਰੋਂ ਉਸ ਦੇ ਘਰ ਪਹੁੰਚ ਗਈ | ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਏ ਨੌਜਵਾਨ ਪੁੱਤਰ ਦੀ ਕੈਨੇਡਾ ਤੋਂ ਡੱਬੇ ‘ਚ ਬੰਦ ਹੋ ਕੇ ਘਰ ਪੁੱਜੀ ਲਾਸ਼ ਨੂੰ ਵੇਖ ਕੇ ਪਰਿਵਾਰ ਦੇ ਮੈਂਬਰ ਹਾਲੋਂ ਬੇਹਾਲ ਸਨ। ਕੈਨੇਡਾ ਸਰਕਾਰ ਵਲੋਂ ਡੱਬਾ ਬੰਦ ਕਰਕੇ ਭੇਜੀ ਗਈ ਮ੍ਰਿਤਕ ਦੇਹ ਨੂੰ ਸਥਾਨਕ ਰਾਮਬਾਗ ਵਿਖੇ ਸਥਿਤ ਸ਼ਮਸ਼ਾਨਘਾਟ ‘ਚ ਲਿਜਾਇਆ ਗਿਆ, ਜਿੱਥੇ ਸੇਜਲ ਅੱਖਾਂ ਨਾਲ ਰੌਕਸੀ ਚਾਵਲਾ ਨੂੰ ਅੰਤਿਮ ਵਿਦਾਇਗੀ ਦਿੱਤੀ |

 ਕਰੀਬ 1 ਮਹੀਨਾ ਪਹਿਲਾਂ 26 ਜੁਲਾਈ ਨੂੰ ਰੌਕਸੀ ਚਾਵਲਾ ਦੀ ਕੈਨੇਡਾ ਦੇ ਸ਼ਹਿਰ ‘ਸਰੀ‘ ‘ਚ ਭੇਤਭਰੇ ਹਾਲਾਤ ‘ਚ ਮੌਤ ਹੋ ਗਈ ਸੀ ਅਤੇ ਉੱਥੋਂ ਦੀ ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਸਿਰਫ ਐਨੀ ਕੁ ਜਾਣਕਾਰੀ ਦਿੱਤੀ ਕਿ ਪੋਸਟਮਾਰਟਮ ਰਿਪੋਰਟ ਮੁਤਾਬਿਕ ਰੌਕਸੀ ਚਾਵਲਾ ਦੀ ਮੌਤ ਉਸਦੇ ਸਰੀਰ ਅੰਦਰ ਜ਼ਹਿਰ ਜਾਣ ਕਾਰਨ ਹੋਈ ਹੈ। ਇਸ ਵਾਸਤੇ ਪੁੱਛਗਿੱਛ ਲਈ ਕੁਝ ਲੜਕਿਆਂ ਨੂੰ ਪੁਲਸ ਨੇ ਹਿਰਾਸਤ ‘ਚ ਲਿਆ ਹੋਇਆ ਹੈ ਪਰ ਇਸ ਤੋਂ ਜ਼ਿਆਦਾ ਪੁਲਸ ਨੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ |

Watch Video

Leave a Reply

Your email address will not be published. Required fields are marked *