ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਦੇ ਪਿੰਡ ਸੰਗੀ ਰੋਮਾਣਾ ‘ਚ ਦੋ ਧਿਰਾ ਵਿਚਾਲੇ ਝੜਪ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਾਂਝੇ ਰਸਤੇ ਨੂੰ ਲੈਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ ਸੀ ਜਿਸ ਕਾਰਨ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਪੰਚਾਇਤ ਬੁਲਾਈ ਗਈ ਪਰ ਇਸ ਪੰਚਾਇਤ ‘ਚ ਦੋਹਾਂ ਧਿਰਾਂ ਵਿਚਾਲੇ ਫਿਰ ਤੋਂ ਝਗੜਾ ਸ਼ੁਰੂ ਹੋ ਗਿਆ।
ਇਹ ਝਗੜਾ ਇਹਨਾਂ ਜਿਆਦਾ ਵਧ ਗਿਆ ਕਿ ਗੋਲੀਆਂ ਚੱਲ ਪਈਆਂ। ਦਸ ਦਈਏ ਕਿ ਗੋਲੀਆਂ ਚੱਲਣ ਦੇ ਕਾਰਨ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਜਦਕਿ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

