ਭਰੀ ਪੰਚਾਇਤ ‘ਚ ਚਲੀਆਂ ਤਾਬੜ-ਤੋੜ ਗੋਲੀਆਂ, ਇਕ ਹਲਾਕ ਦੋ ਜ਼ਖਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਦੇ ਪਿੰਡ ਸੰਗੀ ਰੋਮਾਣਾ ‘ਚ ਦੋ ਧਿਰਾ ਵਿਚਾਲੇ ਝੜਪ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਦੇ ਪਿੰਡ ਸੰਗੀ ਰੋਮਾਣਾ ‘ਚ ਦੋ ਧਿਰਾ ਵਿਚਾਲੇ ਝੜਪ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਾਂਝੇ ਰਸਤੇ ਨੂੰ ਲੈਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ ਸੀ ਜਿਸ ਕਾਰਨ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਪੰਚਾਇਤ ਬੁਲਾਈ ਗਈ ਪਰ ਇਸ ਪੰਚਾਇਤ ‘ਚ ਦੋਹਾਂ ਧਿਰਾਂ ਵਿਚਾਲੇ ਫਿਰ ਤੋਂ ਝਗੜਾ ਸ਼ੁਰੂ ਹੋ ਗਿਆ।

Dead

ਇਹ ਝਗੜਾ ਇਹਨਾਂ ਜਿਆਦਾ ਵਧ ਗਿਆ ਕਿ ਗੋਲੀਆਂ ਚੱਲ ਪਈਆਂ। ਦਸ ਦਈਏ ਕਿ ਗੋਲੀਆਂ ਚੱਲਣ ਦੇ ਕਾਰਨ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਜਦਕਿ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *