ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਪੁਲਿਸ ਨੇ ਅਨੋਖੇ ਤਰੀਕੇ ਨਾਲ ਸ਼ਰਾਬ ਦੀ ਤਸਕਰੀ ਕਰਨ ਵਾਲੇ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਤਸਕਰ ਸੀਵਰੇਜ ਦੇ ਮੇਨਹੋਲ ਵਿੱਚ ਲੁਕੋ ਕੇ ਚੰਡੀਗੜ੍ਹ ਤੇ ਹਰਿਆਣਾ ਬ੍ਰਾਂਡ ਦੀ ਸ਼ਰਾਬ ਵੇਚਦਾ ਸੀ।
ਇਸ ਤਕਨੀਕ ਦੇ ਕਾਰਨ ਉਹ ਹਰ ਵਾਰ ਪੁਲਿਸ ਦੇ ਹੱਥ ਆਉਣ ਤੋਂ ਬੱਚ ਜਾਂਦਾ ਸੀ। ਪਰ ਇਸ ਵਾਰ ਪੁਲਿਸ ਨੇ ਬਹੁਤ ਹੀ ਮੁਸਤੈਦੀ ਦੇ ਨਾਲ ਸ਼ਰਾਬ ਤਸਕਰ ਨੂੰ ਕਾਬੂ ਕਰ ਲਿਆ।
ਫਿਲਹਾਲ ਪੁਲਿਸ ਆਰੋਪੀ ਨੂੰ ਕਾਬੂ ਕਰ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

