ਖਾਲਸਾ ਏਡ ਦੇ ਮੋਢੀ ਰਵੀ ਸਿੰਘ ਦੀ ਦਸਤਾਰ ਦੇ ਨਾਲ ਮਹਿਲਾ ਮੁਲਾਜ਼ਮ ਨੇ ਕੀਤੀ ਮਖੌਲ, ਤੇ ਫਿਰ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਰਉਪਕਾਰੀ ਸੰਸਥਾ ਖਾਲਸਾ ਏਡ ਦੇ ਮੋਢੀ ਰਵੀ ਸਿੰਘ ਦੇ  ਨਾਲ ਆਸਟਰੀਆ ਦੇ ਹਵਾਈ ਅੱਡੇ ਤੇ ਨਸਲੀ ਵਿਤਕਰਾ ਦਾ ਸ਼ਿਕਾਰ ਹੋਣ ਦਾ ਮਾਮਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਰਉਪਕਾਰੀ ਸੰਸਥਾ ਖਾਲਸਾ ਏਡ ਦੇ ਮੋਢੀ ਰਵੀ ਸਿੰਘ ਦੇ  ਨਾਲ ਆਸਟਰੀਆ ਦੇ ਹਵਾਈ ਅੱਡੇ ਤੇ ਨਸਲੀ ਵਿਤਕਰਾ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਆਸਟਰੀਆ ਦੇ ਹਵਾਈ ਅੱਡੇ ਤੇ ਮਹਿਲਾ ਮੁਲਾਜ਼ਮ ਜੋ ਕਿ ਸੁਰੱਖਿਆ ਸਟਾਫ ਚ ਤੈਨਾਤ ਸੀ ਨੇ ਉਹਨਾਂ ਦੀ ਪੱਗ ਨੂੰ ਲੈਕੇ ਨਸਲੀ ਟਿਪੱਣੀ ਕਰ ਮਖੌਲ ਬਣਾਇਆ।

ਦਸ ਦਈਏ ਕਿ ਮਹਿਲਾ ਮੁਲਾਜ਼ਮ ਨੇ ਰਵੀ  ਸਿੰਘ ਦੀ ਪੱਗ ਤੇ ਮਜਾਕ ਬਣਾਉਦੇ ਹੋਏ ਉਹਨਾਂ ਦੀ ਪੱਗ ਤੇ ਬੰਬ ਹੋਣ ਦੀ ਗੱਲ ਆਖੀ। ਕਾਬਿਲੇਗੌਰ ਹੈ ਕਿ ਖਾਲਸਾ ਏਡ ਦੇ ਮੋਡੀ ਰਵੀ ਸਿੰਘ ਇਰਾਕ ਚ ਬੰਦੀ ਬਣਾਈਆ ਯਜ਼ੀਦੀ ਦੀ ਮਦਦ ਕਰਨ ਮਗਰੋਂ ਵਾਪਸ ਯੂਕੇ ਆ ਪਰਤ ਰਹੇ ਸੀ ਇਸ ਦੌਰਾਨ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰੀ।  ਮੀਡੀਆ ਰਿਪੋਰਟਾਂ ਦੀ ਮੰਨਿਆ ਤਾਂ ਖਾਲਸਾ ਏਡ ਦੇ ਬਾਨੀ ਸਿੰਘ ਵਿਆਨਾ ਏਅਰਪੋਰਟ ਤੇ ਆਪਣੀ ਉਡਾਣ ਬਦਲ ਰਹੇ ਸੀ ਇਸ ਦੌਰਾਨ ਸੁਰੱਖਿਆ ਮੁਲਾਜਮਾਂ ਵੱਲੋਂ ਮਖੌਲ ਕਰਦੇ ਹੋਏ ਉਹਨਾਂ ਦੀ ਪੱਗ ਦਾ ਨਿਰੀਖਣ ਕਰਨ ਦੀ ਮੰਗ ਕੀਤੀ ਸੀ।

Ravi singh

ਇਸ ਮੰਗ ਤੇ ਰਵੀ ਸਿੰਘ ਨੇ ਉਹਨਾਂ ਨੂੰ ਨਿਰੀਖਣ ਕਰਨ ਦੀ ਇਜਾਜਤ ਦੇ ਦਿੱਤੀ। ਅਧਿਕਾਰਿਆ ਵੱਲੋਂ ਚੈਕ ਕਰਨ ਤੋਂ ਬਾਅਦ ਮੁੜ ਤੋਂ ਨਿਰੀਖਣ ਕਰਨ ਦੀ ਗੱਲ ਆਖੀ ਜਿਸ ਤੇ ਰਵੀ ਸਿੰਘ ਨੇ ਕਿਹਾ ਕਿ ਉਹਨਾਂ ਫਿਰ ਤੋਂ ਕਿਹੜੀ ਦਿੱਕਤ ਆ ਗਈ ਹੈ ਤਾਂ ਉੱਥੇ ਮੌਜੂਦ ਇਕ ਮਹਿਲਾ ਮੁਲਾਜ਼ਮ ਨੇ ਮਖੌਲ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਪੱਗ ਚ ਵਿਸਫੋਟਕ ਹੈ। ਇਹ ਮਖੌਲ ਸੁਣ ਕੇ ਉਹਨਾਂ ਨੂੰ ਧੱਕਾ ਲੱਗਾ। ਉੱਥੇ ਹੀ ਇਸ ਮਾਮਲੇ ਤੇ ਅਧਿਕਾਰੀਆਂ ਨੇ ਜਾਂਚ ਕਰਨ ਦੀ ਗੱਲ ਆਖੀ ਹੈ। ਨਾਲ ਹੀ ਰਵੀ ਸਿੰਘ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਮਹਿਲਾ ਅਧਿਕਾਰੀ ਨੂੰ ਨੌਕਰੀ ਤੋਂ ਕੱਢਿਆ ਜਾਵੇ ਸਗੋਂ ਉਹ ਚਾਹੁੰਦੇ ਹਨ ਕਿ ਉਹ ਉਸ ਮਹਿਲਾ ਮੁਲਾਜ਼ਮ ਨੂੰ ਆਪਣੇ ਧਰਮ ਬਾਰੇ ਜਾਣੂ ਕਰਵਾਉਣ।

Leave a Reply

Your email address will not be published. Required fields are marked *