ਇਕ ਵਾਰ ਫਿਰ ਖਾਕੀ ਹੋਈ ਦਾਗਦਾਰ, ASI ਰਿਸ਼ਵਤ ਲੈਂਦੇ ਹੋਇਆ ਕਾਬੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਪੁਲਿਸ ਅਕਸਰ ਹੀ ਕਈ ਕੰਮਾਂ ਚ ਸਾਹਮਣੇ ਆਉਂਦੀ ਹੈ ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਇਕ ਮਾਮਲਾ ਮੋਗਾ ਜਿਲ੍ਹਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਪੁਲਿਸ ਅਕਸਰ ਹੀ ਕਈ ਕੰਮਾਂ ਚ ਸਾਹਮਣੇ ਆਉਂਦੀ ਹੈ ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਇਕ ਮਾਮਲਾ ਮੋਗਾ ਜਿਲ੍ਹਾਂ ਦੇ ਅਧਿਨ ਪੈਂਦੇ ਥਾਣਾ ਬਢਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਤੈਨਾਤ ਇਕ ਏਐੱਸਆਈ ਵੱਲੋਂ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਕਾਬੂ ਕੀਤਾ ਗਿਆ ਹੈ।

ASI

ਮਿਲੀ ਜਾਣਕਾਰੀ ਦੇ ਅਨੁਸਾਰ ASI ਨੇ ਇਕ ਲੇਣ ਦੇਣ ਦੇ ਮਾਮਲੇ ਨੂੰ ਸੁਲਝਾਉਣ ਲਈ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰ 2 ਹਜਾਰ ਤੇ ਸੌਦਾ ਪੱਕਾ ਹੋ ਗਿਆ। ਪਰ ਇਸਦੀ ਜਾਣਕਾਰੀ ਜਦੋ ਵਿਜੀਲੈਂਸ ਟੀਮ ਨੂੰ ਹੋਈ ਤਾਂ ਉਹਨਾਂ ਨੇ ਬਹੁਤ ਹੀ ਮੁਸਤੈਦੀ ਢੰਗ ਦੇ ਨਾਲ ASI ਨੂੰ ਰੰਗੀ ਹੱਥੀ ਰਿਸ਼ਵਤ ਲੈਂਦੇ ਹੋਏ ਕਾਬੂ ਕਰ ਲਿਆ।

ASI

ਫਿਲਹਾਲ ASI ਨੂੰ ਹਿਰਾਸਤ ਚ ਲੈ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰ-ਏ-ਖਾਸ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਜੇਕਰ ਖੁਦ ਹੀ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਅੰਜਾਮ ਦਿੰਦੇ ਰਹਿਣਗੇ ਤਾਂ ਉਹ ਆਮ ਲੋਕਾਂ ਨੂੰ ਇਸ ਬੁਰਾਈ ਤੋਂ ਕਿਸ ਤਰ੍ਹਾਂ ਦੂਰ ਕਰਨਗੇ।

Leave a Reply

Your email address will not be published. Required fields are marked *