ਬਰਨਾਲਾ ‘ਚ ਗਲਤ ਰਸਤੇ ਜਾ ਰਹੇ ਟਰੈਕਟਰ ਟਰਾਲੀ ਦੀ ਕਾਰ ਨਾਲ ਹੋਈ ਭਿਆਨਕ ਟੱਕਰ, ਇਕ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ਚ ਦੇਰ ਰਾਤ ਇਕ ਕਾਰ ਤੇ ਟਰੈਕਟਰ ਟਰਾਲੀ ਵਿਚਾਲੇ ਭਿਆਨਕ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ਚ ਦੇਰ ਰਾਤ ਇਕ ਕਾਰ ਤੇ ਟਰੈਕਟਰ ਟਰਾਲੀ ਵਿਚਾਲੇ ਭਿਆਨਕ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਟਰੈਕਟਰ ਟਰਾਲੀ ਗਲਤ ਰਸਤੇ ਤੇ ਆ ਰਹੀ ਸੀ ਜਿਸ ਕਾਰਨ ਉਸਦੀ ਟੱਕਰ ਕਾਰ ਦੇ ਨਾਲ ਹੋ ਗਈ। ਜਿਸ ਕਾਰਨ ਇਸ ਭਿਆਨਕ ਹਾਦਸੇ ਚ ਮੌਕੇ ਤੇ ਹੀ ਕਾਰ ਸਵਾਰ ਦੀ ਮੌਤ ਹੋ ਗਈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਨੇਸ਼ਨਲ ਹੋਟਲ ਦੇ ਮਾਲਿਕ ਸੀ।

Died

ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕਾਰ ਚ ਸਵਾਰ ਦੋ ਬੱਚਿਆਂ ਵੀ ਜਖਮੀ ਹੋ ਗਈਆਂ ਹਨ। ਫਿਲਹਾਲ ਇਸ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਟਰੈਕਟਰ ਟਰਾਲੀ ਦਾ ਡਰਾਇਵਰ ਮੌਕੇ ਤੇ ਫਰਾਰ ਦੱਸਿਆ ਜਾ ਰਿਹਾ ਹੈ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਨਾਲ ਹੀ ਮਾਮਲਾ ਦਰਜ ਕਰ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

Leave a Reply

Your email address will not be published. Required fields are marked *