ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲ਼ੇ ਕਾਫੀ ਦਿਨਾਂ ਤੋਂ ਪੰਜਾਬ ਪੁਲਿਸ ਗੈਂਗਸਟਰਾਂ ਤੇ ਆਪਣੀ ਸ਼ਿਕੰਜਾ ਕਸ ਰਹੀ ਹੈ। ਜਿਸਦੇ ਚੱਲਦੇ ਪੰਜਾਬ ਪੁਲਿਸ ਨੇ ਕਈ ਅਜਿਹੇ ਅਜਿਹੇ ਗੈਂਗਸਟਰਾਂ ਤੇ ਆਪਣਾ ਸ਼ਿੰਕਜਾ ਕੱਸਿਆ ਹੈ ਜਿਹਨਾਂ ਕਈ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੰਜਾਬ ਦੇ ਗੈਂਗਸਟਰਾਂ ਦੀ ਗਿਣਤੀ ਬਹੁਤ ਹੀ ਲੰਬੀ ਹੈ
ਪਰ ਪੰਜਾਬ ਪੁਲਿਸ ਨੇ ਅਜਿਹੇ ਕਈ ਗੈਂਗਸਟਰਾਂ ਦਾ ਕੰਮ ਖਤਮ ਕੀਤਾ ਹੈ ਜਿਹਨਾਂ ਨੰ ਉਹਨਾਂ ਦੇ ਸਿਰਦਰਦ ਦਾ ਕਾਰਨ ਸੀ। ਇਹਨਾਂ ਚ ਚਾਹੇ ਉਹ ਵਿੱਕੀ ਗੌਂਡਰ ਹੋਵੇ ਜਿਸਦਾ ਪੁਲਿਸ ਵੱਲੋਂ ਐਨਕਾਉਂਟਰ ਕੀਤਾ ਸੀ ਜਾਂ ਫਿਰ ਦਿਲਪ੍ਰੀਤ ਬਾਬਾ ਜਿਸਨੂੰ ਪੁਲਿਸ ਨੇ ਬਹੁਤ ਹੀ ਮੁਸਤੈਦੀ ਦੇ ਨਾਲ ਕਾਬੂ ਕੀਤਾ।
ਇਹਨਾਂ ਵਰਗੀਆਂ ਗੈਂਗਸਟਰਾਂ ਨੇ ਕਈ ਅਜਿਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਸਨੂੰ ਦੇਖ ਸੁੰਨ ਕੇ ਕਈ ਲੋਕਾਂ ਦੀਆਂ ਰੂੰਹਾ ਕੰਬ ਉਠਦੀਆਂ ਹਨ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਪੁਲਿਸ ਨੇ ਇਕ ਹੋਰ ਖੁੰਖਾਰ ਗੈਂਗਸਟਰ ਨੂੰ ਕਾਬੂ ਕਰ ਲਿਆ ਹੈ। ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਰੋਮਾਨੀਆਂ ਏਅਰਪੋਰਟ ਤੋਂ ਹਿਰਾਸਤ ਚ ਲਿਆ ਗਿਆ ਹੈ। ਕਈ ਕਤਲਾਂ , ਲੁੱਟਾਂ ਖੋਹਾਂ ਤੇ ਫਿਰੌਤੀਆਂ ਦੇ ਮਾਮਲਿਆਂ ‘ਚ ਗੈਂਗਸਟਰ ਪੰਜਾਬ ਪੁਲਿਸ ਨੂੰ ਲੋੜੀਦਾਂ ਸੀ।
ਜਿਕਰ-ਏ-ਖਾਸ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ ਤੇ ਹੋਏ ਹਮਲੇ ਤੇ ਪਿੱਛੇ ਸੁਖਪ੍ਰੀਤ ਬੁੱਢਾ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।




