ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦਾ ਮਸ਼ਹੁਰ ਤੇ ਖੁੰਖਾਰ ਗੈਂਗਸਟਰ ਜੋ ਕਾਫੀ ਸਮੇਂ ਤੋਂ ਪੰਜਾਬ ਪੁਲਿਸ ਦੇ ਸਿਰਦਰਦ ਦਾ ਕਾਰਨ ਬਣਿਆ ਹੋਇਆ ਸੀ ਪੁਲਿਸ ਅੜਿਕੇ ਆ ਗਿਆ ਹੈ। ਜੀ ਹਾਂ ਗੈਂਗਸਟਰ ਸੁਖਪ੍ਰੀਤ ਬੁੱਢਾ ਰੋਮਾਨੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਉਸਨੂੰ ਰੋਮਾਨੀਆਂ ਦੇ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸਦੀ ਜਾਣਕਾਰੀ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਨੇ ਸਾਂਝੀ ਕੀਤੀ ਹੈ।
ਉੱਥੇ ਹੀ ਇਸ ਗੈਂਗਸਟਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਚ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਹਨਾਂ ਹੀ ਨਹੀਂ ਗੈਂਗਸਟਰ ਸੁੱਖਪ੍ਰੀਤ ਬੁੱਢਾ ਨੇ ਸ਼ਿਵ ਸੇਨਾ ਦੇ ਪ੍ਰਧਾਨ ਨੂੰ ਵੀ ਧਮਕੀ ਦਿੱਤੀ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਗੈਂਗਸਟਰ ਸੁਖਪ੍ਰੀਤ ਬੁੱਢਾ ਲੋੜੀਦਾਂ ਸੀ। ਜੋ ਕਿ ਹੁਣ ਪੁਲਿਸ ਦੇ ਕਬਜੇ ਚ ਆ ਗਿਆ ਹੈ।
ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਖਾਲਿਸਤਾਨ ਪੱਖੀ ਤੱਤਾਂ ਦੇ ਨਾਲ ਵੀ ਸੰਪਰਕ ਦੱਸੇ ਜਾ ਰਹੇ ਹਨ। ਇਹਨਾਂ ਹੀ ਨਹੀਂ ਗੈਂਗਸਟਰ ਨੇ ਆਪਣੇ ਹੀ ਪਿੰਡ ਕੁੱਸਾ ਚ ਇਕ ਵਿਅਕਤੀ ਦਾ ਕਤਲ ਕੀਤਾ ਸੀ। ਇਸ ਮਾਮਲੇ ਚ ਉਹ ਦੋਸ਼ੀ ਕਰਾਰ ਦਿੱਤਾ ਸੀ ਪਰ ਆਪਣੀ ਪੈਰੋਲ ਦੌਰਾਨ ਗੈਂਗਸਟਰ ਫਰਾਰ ਹੋ ਗਿਆ ਸੀ। ਜਿਸ ਕਾਰਨ ਗੈਂਗਸਟਰ ਨੂੰ ਭਗੌੜਾ ਵੀ ਕਰਾਰ ਦਿੱਤਾ ਗਿਆ ਸੀ। ਫਿਲਹਾਲ ਹੁਣ ਗੈਂਗਸਟਰ ਪੁਲਿਸ ਅੜਿਕੇ ਹੈ ਜਿਸ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


