ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪ ਆਗੂ ਤੇ ਟ੍ਰੈਫਿਕ ਪੁਲਿਸ ਦੇ ਮਾਮਲੇ ਨੂੰ ਗਰਮਾਉਂਦਾ ਹੋਇਆ ਨਜਰ ਆ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਰਾ ਜਿੰਦਾ ਦੇ ਹੱਕ ਚ ਬਠਿੰਡਾ ਦੇ ਵਕੀਲ ਉੱਤਰੇ ਹਨ।
ਦਸ ਦਈਏ ਕਿ ਵਕੀਲਾਂ ਨੇ SSP ਦੇ ਦਫਤਰ ਦਾ ਘਿਰਾਓ ਕੀਤਾ ਹੈ। ਕਾਬਿਲੇਗੌਰ ਹੈ ਕਿ ਆਪ ਆਗੂ ਦੀ ਟ੍ਰੈਫਿਕ ਪੁਲਿਸ ਦੇ ਨਾਲ ਝੜਪ ਹੋ ਗਈ ਸੀ।
ਇਹ ਝੜਪ ਇਹਨੀ ਜਿਆਦਾ ਵਧ ਗਈ ਸੀ ਕਿ ਮਾਮਲਾ ਹੱਥੋਪਾਈ ਤੱਕ ਉਤਰ ਆਇਆ ਸੀ। ਉੱਥੇ ਹੀ ਦਸ ਦਈਏ ਕਿ ਆਪ ਆਗੂ ਨਵਦੀਪ ਜਿੰਦਾ ਨੇ ਪੁਲਿਸ ਅਧਿਕਾਰੀ ਨੂੰ ਥੱਪੜ ਵੀ ਜੜ੍ਹ ਦਿੱਤਾ ਸੀ। ਦਸ ਦਈਏ ਕਿ ਰਾਹ ਪੁੱਛਣ ਨੂੰ ਲੈਕੇ ਇਹ ਵਿਵਾਦ ਖੜ੍ਹਾ ਹੋ ਗਿਆ ਸੀ।

