ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕੱਸ ਰਹੀ ਹੈ। ਇਸੇ ਦੇ ਚੱਲਦੇ ਮੁਹਾਲੀ ਪੁਲਿਸ ਵੱਲੋਂ ਮਸ਼ਹੁਰ ਗੈਂਗਸਟਰ ਸੁਖਪ੍ਰੀਤ ਬੁੱਢਾ ਰੋਮਾਨੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮੁਹਾਲੀ ਪੁਲਿਸ ਨੇ ਬਹੁਤ ਹੀ ਮੁਸਤੈਦੀ ਦੇ ਨਾਲ ਮਹਸ਼ੁਰ ਗੈਂਗਸਟਰ ਨੂੰ ਹਿਰਾਸਤ ਚ ਲਿਆ ਹੈ।
ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਤੇ ਪੰਜਾਬ ਚ ਕਈ ਕਤਲ ਕੇਸਾਂ ਚ ਲੋੜੀਦਾਂ ਹੈ। ਇਸ ਤੋਂ ਪਹਿਲਾ ਗੈਂਗਸਟਰ ਸੁੱਖਪ੍ਰੀਤ ਬੁੱਢਾ ਨੇ ਸ਼ਿਵ ਸੇਨਾ ਦੇ ਪ੍ਰਧਾਨ ਨੂੰ ਵੀ ਧਮਕੀ ਦਿੱਤੀ ਸੀ। ਫਿਲਹਾਲ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

