ਬਠਿੰਡਾ ‘ਚ AAP ਆਗੂ ਨੇ ਮਾਰਿਆ ਪੁਲਿਸ ਮੁਲਾਜ਼ਮ ਦੇ ਥੱਪੜ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ‘ਚ ਆਪ ਆਗੂ ਦੀ ਟ੍ਰੈਫਿਕ ਪੁਲਿਸ ਦੇ ਨਾਲ ਭਿਆਨਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਟ੍ਰੈਫਿਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ‘ਚ ਆਪ ਆਗੂ ਦੀ ਟ੍ਰੈਫਿਕ ਪੁਲਿਸ ਦੇ ਨਾਲ ਭਿਆਨਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਟ੍ਰੈਫਿਕ ਪੁਲਿਸ ਮੁਲਾਜ਼ਮ ਤੋਂ ਰਾਹ ਪੁੱਛਣ ਦੇ ਕਾਰਨ ਵਿਵਾਦ ਹੋ ਗਿਆ ਸੀ। ਜਿਸ ਤੋਂ ਬਾਅਦ ਇਹ ਵਿਵਾਦ ਵਧਦਾ ਹੋਇਆ ਹੱਥੋਪਾਈ ਤੱਕ ਪਹੁੰਚ ਗਿਆ।

Fight

ਦੱਸਿਆ ਜਾ ਰਿਹਾ ਹੈ ਕਿ ਇਸ ਹੱਥੋਪਾਈ ਦੌਰਾਨ ਆਪ ਆਗੂ ਨੇ ਪੁਲਿਸ ਮੁਲਾਜ਼ਮ ਤੇ ਥੱਪੜ ਮਾਰ ਦਿੱਤਾ। ਇਹਨਾਂ ਹੀ ਨਹੀਂ ਹੱਥੋਪਾਈ ਦੌਰਾਨ ਆਪ ਆਗੂ ਦੇ ਕੱਪੜੇ ਵੀ ਫਟ ਗਏ। ਫਿਲਹਾਲ ਆਪ ਆਗੂ ਨਵਦੀਪ ਜਿੰਦਾ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *