ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ‘ਚ ਸੈਕਟਰ 22 ਇਕ ਦਿਲ ਦਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਸਕੀਆਂ ਭੈਣਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਦੋਵੇ ਭੈਣਾਂ ਅਬੋਹਰ ਦੇ ਪਿੰਡ ਬੱਲੂਆਣਾ ਦੀਆਂ ਰਹਿਣ ਵਾਲੀਆਂ ਸਨ।
ਪਿਛਲੇ ਕਰੀਬ 4 ਸਾਲ ਦੋਵੇ ਭੈਣਾ ਚੰਡੀਗੜ੍ਹ ਚ ਰਹਿ ਰਹੀਆਂ ਸੀ ਤੇ ਜ਼ੀਰਕਪੁਰ ਦੀ ਇਕ ਫੈਕਟਰੀ ਚ ਕੰਮ ਕਰ ਰਹੀਆਂ ਸੀ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਦੋਵੇ ਹੀ ਲੜਕੀਆਂ ਦਾ ਕਿਸੇ ਤੇਜਧਾਰ ਹਥਿਆਰ ਦੇ ਨਾਲ ਕਤਲ ਕੀਤਾ ਗਿਆ ਹੈ। ਇਹਨਾਂ ਹੀ ਨਹੀਂ ਇਸ ਕਤਲ ਤੋਂ ਪਹਿਲਾ ਹੱਥਾਪਾਈ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਗਿਆ ਹੈ।
ਨਾਲ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਆਰੋਪੀ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਹਰੋਂ ਤਾਲਾ ਲਾ ਕੇ ਚਲਾ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

