ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਦਿੱਲੀ ਚ ਰਵਿਦਾਸ ਮੰਦਰ ਢਾਹੇ ਜਾਣ ਦੇ ਕਾਰਨ ਰਾਮਦਾਸੀ ਭਾਈਚਾਰੇ ਵੱਲੋਂ ਪੰਜਾਬ ਬੰਦ ਕੀਤਾ ਗਿਆ ਹੈ। ਇਸ ਬੰਦ ਦੇ ਕਾਰਨ ਥਾਂ ਥਾਂ ਤੇ ਲੋਕ ਸੜ੍ਹਕਾਂ ਤੇ ਉਤਰ ਆਏ ਹਨ। ਜਿਸ ਕਾਰਨ ਚੱਪੇ-ਚੱਪੇ ਤੇ ਪੁਲਿਸ ਤੈਨਾਤ ਕੀਤੀ ਗਈ ਹੈ। ਉੱਥੇ ਹੀ ਇਸ ਪੰਜਾਬ ਬੰਦ ਦਾ ਖਾਮਿਯਾਜਾ ਜਿੱਥੇ ਰਾਹਗਿਰਾਂ ਨੂੰ ਚੁ੍ਕਾਉਣਾ ਪੈ ਰਿਹਾ ਹੈ।
https://www.facebook.com/LivingIndiaNewschannel/videos/2045679165536944/
ਉੱਥੇ ਹੀ ਸਕੂਲਾਂ ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਦਸ ਦਈਏ ਕਿ ਇਸ ਬੰਦ ਦੇ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 13 ਅਗਸਤ ਯਾਨੀ ਅੱਜ ਕੀਤੇ ਜਾਣ ਵਾਲੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤੀ ਗਈ ਹੈ।
ਬੋਰਡ ਨੇ ਇਸ ਬੰਦ ਦੇ ਕਾਰਨ 13 ਅਗਸਤ ਨੂੰ ਹੋਣ ਵਾਲੀ ਬੋਰਡ ਦੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਦਿੱਲੀ ਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕਰੀਬ 500 ਸਾਲਾਂ ਪੁਰਾਣਾ ਰਵਿਦਾਸ ਮੰਦਰ ਨੂੰ ਢਾਹੇ ਜਾਣ ਤੋਂ ਬਾਅਦ ਰਾਮਦਾਸੀ ਭਾਈਚਾਰੇ ਵਾਲੋਂ ਕੀਤਾ ਜਾ ਰਿਹਾ ਹੈ।
ਇਹ ਵੀ ਪੜੋਂ:- ਸੂਬੇ ਭਰ ‘ਚ ਰਾਮਦਾਸੀ ਭਾਈਚਾਰੇ ਵੱਲੋਂ ਪੰਜਾਬ ਬੰਦ, ਤਣਾਅ ਪੂਰਨ ਬਣੀ ਸਥਿਤੀ

