ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਅਨੰਦਪੁਰ ਸਾਹਿਬ ‘ਚ ਖਾਲਸਾਈ ਸ਼ਾਨੋ-ਸ਼ੋਕਤ ਦਾ ਪ੍ਰਤੀਕ ਵਿਰਾਸਤ ਏ ਖਾਲਸਾ ਏਸ਼ੀਆ ਦਾ ਸਭ ਤੋਂ ਜਿਆਦਾ ਦੇਖਿਆ ਜਾਣ ਵਾਲਾ ਸਥਾਨ ਬਣ ਗਿਆ ਹੈ। ਦਸ ਦਈਏ ਕਿ ਕੈਬਨਿਟ ਮੰਤਰੀ ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਵਿਰਾਸਤ-ਏ –ਖਾਲਸਾ ਨੂੰ ਇੱਕ ਦਿਨ ਚ ਸਭ ਤੋਂ ਵਧ ਸੈਲਾਨੀ ਦੇਖਣ ਲਈ ਆਉਂਦੇ ਹਨ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਏਸ਼ਿਆ ਦਾ ਇਕ ਅਜਿਹਾ ਅਜਾਇਬਘਰ ਹੈ ਜਿੱਥੇ ਇਹਨਾਂ ਜਿਆਦੇ ਆਮਦ ਦਰਜ ਕੀਤੀ ਗਈ ਹੈ। ਜਿਸ ਕਾਰਨ ਇਸ ਵਿਰਾਸਤ-ਏ-ਖਾਲਸਾ ਏਸ਼ੀਆ ਦਾ ਇਤਿਹਾਸਿਕ ਸਥਾਨ ਬਣ ਗਿਆ ਹੈ ਤੇ ਨਾਲ ਹੀ ਇਹ ‘ਏਸ਼ੀਆ ਬੁੱਕ ਆਫ ਰਿਕਾਰਡਜ਼’ ‘ਚ ਦਰਜ ਹੋ ਗਿਆ ਹੈ।

