ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਿਹਤ ਨੂੰ ਲੈਕੇ AIIMS ਦੇ ਡਾਕਟਰਾਂ ਨੇ ਦਿੱਤੀ ਇਹ ਜਾਣਕਾਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਬਕਾ ਵਿੱਤ ਮੰਤਰੀ ਅਤੇ ਬੀਜੇਪੀ ਦੇ ਸੀਨਿਅਰ ਨੇਤਾ ਅਰੁਣ ਜੇਤਲੀ ਦੀ ਖਰਾਬ ਸਿਹਤ ਦੇ ਕਾਰਨ ਉਹਨਾਂ ਨੂੰ ਬੀਤੀ ਦਿਨ AIIMS ‘ਚ ਭਰਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਬਕਾ ਵਿੱਤ ਮੰਤਰੀ ਅਤੇ ਬੀਜੇਪੀ ਦੇ ਸੀਨਿਅਰ ਨੇਤਾ ਅਰੁਣ ਜੇਤਲੀ ਦੀ ਖਰਾਬ ਸਿਹਤ ਦੇ ਕਾਰਨ ਉਹਨਾਂ ਨੂੰ ਬੀਤੀ ਦਿਨ AIIMS ‘ਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਉਹਨਾਂ ਰਾਸ਼ਟਰਪਤੀ ਵੈਂਕਈਆ ਨਾਇਡੂ, ਪੀਐੱਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਈ ਵੱਡੇ ਨੇਤਾ ਉਹਨਾਂ ਨੂੰ ਮਿਲਣ ਲਈ ਪਹੁੰਚੇ ਸੀ।

Arun Jaitley

ਅਰੁਣ ਜੇਤਲੀ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਅਰੁਣ ਜੇਤਲੀ ਦੀ ਹਾਲਤ ਸਥਿਰ ਦੱਸੀ ਹੈ। ਨਾਲ ਹੀ ਐਂਡੋਕਰੀਨੋਲੋਜਿਸਟ, ਨੈਫਰੋਲੋਜਿਸਟ ਅਤੇ ਕਾਰਡੀਓਲੋਜਿਸਟ ਦੀ ਇਕ ਟੀਮ ਵੱਲੋਂ ਉਹਨਾਂ ਤੇ ਨਿਗਰਾਨੀ ਬਣਾਈ ਹੋਈ ਹੈ। ਕਾਬਿਲੇਗੌਰ ਹੈ ਕਿ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਘਬਰਾਹਟ ਤੇ ਕਮਜੋਰੀ ਦੀ ਸ਼ਿਕਾਇਤ ਦੇ ਚੱਲਦੇ AIIMS ਚ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਦਾ ਇਲਾਜ ਚਲ ਰਿਹਾ ਹੈ।

Leave a Reply

Your email address will not be published. Required fields are marked *