ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਰਿੰਦਰ ਸਿੰਘ ਫੂਲਕਾ ਦਾ ਵਿਧਾਇਕ ਅਹੁਦੇ ਤੋਂ ਦਿੱਤਾ ਗਿਆ ਅਸਤੀਫਾ ਸਪੀਕਰ ਰਾਣਾ ਕੇਪੀ ਨੇ ਮਨਜੂਰ ਕਰ ਲਿਆ ਹੈ। ਦਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਐੱਚ ਐੱਸ ਫੂਲਕਾ ਦਾ ਅਸਤੀਫੇ ਦਾ ਰੇੜਕਾ ਚਲ ਰਿਹਾ ਸੀ।
ਜਿਸ ਕਾਰਨ ਐੱਚ ਐੱਸ ਫੂਲਕਾ ਨੇ ਅਸਤੀਫਾ ਨਾ ਮਨਜ਼ੂਰ ਕਰਨ ਤੇ ਹਾਈਕੋਰਟ ਜਾਣ ਦੀ ਧਮਕੀ ਦਿੱਤੀ ਸੀ। ਪਰ ਹੁਣ ਐੱਚ ਐੱਸ ਫੂਲਕਾ ਦਾ ਵਿਧਾਇਕ ਅਹੁਦੇ ਤੇ ਦਿੱਤਾ ਗਿਆ ਅਸਤੀਫਾ ਸਪੀਕਰ ਰਾਣਾ ਕੇਪੀ ਵੱਲੋਂ ਮਨਜੂਰ ਕਰ ਲਿਆ ਗਿਆ।

