ਪੁਲਿਸ ਦੇ ਗੁੰਡਾਰਾਜ ਦੇ ਕਾਰਨ ਵਿਅਕਤੀ ਨੂੰ ਥਾਣੇ ‘ਚ ਪਇਆ ਦਿਲ ਦਾ ਦੌਰਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਚਰਚਾਵਾਂ ਚ ਰਹਿੰਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਦੇਖਣ ਨੂੰ ਮਿਲਿਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਚਰਚਾਵਾਂ ਚ ਰਹਿੰਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਦੇਖਣ ਨੂੰ ਮਿਲਿਆ ਹੈ। ਦਸ ਦਈਏ ਕਿ ਸ਼ਕਤੀਨਗਰ ‘ਚ ਇਕ ਵਿਅਕਤੀ ਨੂੰ ਸੜ੍ਹਕ ਦੇ ਗੱਡੀ ਲਾਉਣਾ ਕਾਫੀ ਮਹਿੰਗਾ ਪੈ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਵਿਅਕਤੀ ਨੇ ਗੱਡੀ ਨੂੰ ਸੜ੍ਹਕ ਦੇ ਲਾ ਦਿੱਤਾ ਸੀ। ਜਿਸ ਤੋਂ ਬਾਅਦ ਕਾਰ ਪਾਰਕਿੰਗ ਨੂੰ ਲੈਕੇ ਵਿਵਾਦ ਵਧ ਗਿਆ।

Punjab Police ਇਸ ਹੰਗਾਮੇ ਦੌਰਾਨ ਪੁਲਿਸ ਬੇਸ ਬਾਲ ਦੇ ਡੰਡੇ ਲੈਕੇ ਪਹੁੰਚੀ। ਪੁਲਿਸ ਗੱਡੀ ਚਾਲਕ ਨੂੰ ਆਪਣੇ ਨਾਲ ਥਾਣੇ ਲੈ ਗਈ। ਪਰ ਥਾਣੇ ਚ ਪਹੁੰਚਦੇ ਹੀ ਗੱਡੀ ਚਾਲਕ ਨੂੰ ਹਾਰਟ ਅਟੈਕ ਆ ਗਿਆ।

Punjab Police

ਜਿਸ ਕਾਰਨ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਡਰ ਕਾਰਨ ਹੀ ਵਿਅਕਤੀ ਦੀ ਅਜਿਹੀ ਹਾਲਤ ਹੋਈ ਹੈ। ਉੱਥੇ ਹੀ ਪੁਲਿਸ ਵਾਲਿਆਂ ਤੇ ਇਲਜ਼ਾਮ ਲੱਗਿਆ ਹੈ ਕਿ ਉਹ ਸ਼ਿਕਾਇਤ ਮਿਲਣ ਤੇ ਬੇਸ ਬਾਲ ਦੇ ਡੰਡੇ ਲੈਕੇ ਪਹੁੰਚੀ ਸੀ। ਫਿਲਹਾਲ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *