ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਜਿਸ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਜਿੱਥੇ ਸਾਰਾ ਸਾਲ ਤਿਉਹਾਰ ਮਨਾਏ ਜਾਂਦੇ ਹਨ । ਮੇਲੇ ਤੇ ਤਿਉਹਾਰ ਕਿਸੇ ਨਾ ਕਿਸੇ ਰਵਾਈਤ ਨਾਲ ਜੁੜੇ ਹੁੰਦੇ ਹਨ । ਜਿਹਨਾਂ ਨੂੰ ਪਰਿਵਾਰ ਨਾਲ ਮਿਲ ਕੇ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਹੀ ਤੀਆਂ ਦਾ ਤਿਉਹਾਰ ਜੋ ਕਿ ਸਾਉਣ ਮਹੀਨੇ ਦੀ ਸੰਗਰਾਂਦ ਮਹੀਨੇ ਤੋਂ ਸ਼ੁਰੂ ਹੋ ਜਾਂਦਾ ਹੈ। ਇਹਨਾਂ ਦਿਨਾਂ ਦੇ ਵਿੱਚ ਗਰਮੀ ਤਾਂ ਬਹੁਤ ਹੁੰਦੀ ਹੈ।
ਪਰ ਦੂਜੇ ਪਾਸੇ ਬਾਰਿਸ਼ ਵੀ ਸਿਖਰਾਂ ਤੇ ਹੁੰਦੀ ਹੈ ਸਾਉਣ ਦੇ ਮਹੀਨੇ ਵਿੱਚ ਪੰਜਾਬ ‘ਚ ਬਹੁਤੇ ਜਣੇ ਖੀਰ ਪੂੜੇ ਵੀ ਬਣਾਉਂਦੇ ਹਨ। ਜੇ ਦੂਜੇ ਪਾਸੇ ਦੇਖਿਆ ਜਾਵੇ ਇਸ ਮਹੀਨੇ ਪੰਜਾਬ ਦੀਆ ਮੁਟਿਆਰਾਂ ਪੀਂਘਾਂ ਝੂਟਦੀਆਂ ,ਗੀਤ ਗਾਉਂਦੀਆਂ ਤੇ ਗਿੱਧਾ ਪਾਉਂਦੀਆਂ ਹਨ । ਇਹਨਾਂ ਦਿਨਾਂ ‘ਚ ਨਵੀਂਆਂ ਵਿਆਹੀਆਂ ਕੁੜੀਆਂ ਅਪਣੇ ਸਹੁਰੇ ਘਰ ਤੋਂ ਪੇਕੇ ਘਰ ਇੱਕ ਮਹੀਨੇ ਲਈ ਰਹਿਣ ਆਉਂਦੀਆਂ ਹਨ ।
ਪਰ ਇਹ ਤਿਉਹਾਰ ਹੁਣ ਸਟੇਜਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਜਾਂ ਕਿਤਾਬਾਂ ਵਿੱਚ ਹੀ ਪੜ੍ਹਿਆ ਜਾਂਦਾ ਹੈ । ਪੰਜਾਬ ‘ਚ ਲੌਂਗੋਵਾਲ ਦੀਆਂ ਤੀਆਂ ਬਹੁਤ ਮਸ਼ਹੂਰ ਨੇ। ਅਸਲ ਵਿੱਚ ਤੀਆਂ ਵਿਆਹੀਆਂ ਵਰੀਆਂ ਕੁੜੀਆਂ ਨੂੰ ਅਪਣੇ ਸਹੁਰਿਆਂ ਪ੍ਰਤੀ ਭੜਾਸ ਕੱਢਣ ਦਾ ਖੁੱਲ੍ਹਾ ਮੌਕਾ ਦਿੰਦੀਆਂ ਸਨ ।
“ਸੱਸ ਮੇਰੀ ਦਾ ਐਡਾ ਜੂੜਾ
ਵਿਚੋਂ ਨਿਕਲੀ ਜੂੰ
ਨੀ ਸੱਸੇ ਕੰਜਰੀਏ ਮੈਂ ਨਾ ਤੇਰੀ ਨੂੰਹ”
ਘੁੰਡ ਕੱਢਣੇ ਦੀ ਅਲਖ ਮੁੱਕਾ ਦਿੰਦੀ ਹਾਂ
ਮਿਰਚਾਂ ਕੁੱਟ ਕੇ ਜੇਠ ਦੀਆਂ ਅੱਖਾਂ ‘ਚ ਪਾ ਦਿੰਦੀ ਹਾਂ
ਪਰ ਨਾ ਉਹ ਦਿਨ ਰਹੇ, ਨਾ ਉਹ ਬੋਲੀਆਂ, ਨਾ ਹੀ ਉਹ ਕਹਾਵਤਾਂ ਰਹੀਆਂ ਨਾ ਹੀ ਉਹ ਲੋਕ ਰਹੇ ।ਪੰਜਾਬ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਬਾਗਾਂ ‘ਚ ਪੀਘਾਂ ਝੂਟਣ ਵਾਲੀਆਂ ਕੁੜੀਆਂ ਮਾਲਾਂ ‘ਚ ਪੀਜਾ ਖਾਣਾ ਜ਼ਿਆਦਾ ਪਸੰਦ ਕਰਦੀਆਂ ਹਨ।ਉਹਨਾਂ ਦੇ ਪਹਿਰਾਵੇ ਤੋਂ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਹ ਵਿਆਹੀਆਂ ਹੋਈਆਂ ਹਨ ਕਿ ਕੁਆਰੀਆਂ ਨੇ।
ਸੂਟਾਂ ਦੀ ਜਗ੍ਹਾ ਕਟੀਆਂ ਫਟੀਆਂ ਜ਼ੀਨਾਂ ਪਾਉਂਦੀਆਂ ਹਨ।ਤੀਆਂ ਦੇ ਦਿਨਾਂ ਵਿਚ ਜਦੋਂ ਵਿਆਹ ਤੋਂ ਬਾਅਦ ਕੁੜੀਆਂ ਸਾਉਣ ਕੱਟਣ ਆaੁਂਦੀਆਂ ਹਨ ਤਾਂ ਉਹਨਾਂ ਨੂੰ ਸੰਧਾਰੇ ਵਿਚ ਘਿਉਰ , ਲੱਡੂ , ਜਲੇਬੀਆਂ, ਸੱਕਰਪਾਰੇ ਤੇ ਨਵੇ ਸੂਟ ਵੀ ਆਉਂਦੇ ਸਨ।
ਜਿੱਥੇ ਗਏ ਬਾਣੀਏ ਉੱਥੇ ਗਏ ਬਜ਼ਾਰ
ਜਿੱਥੇ ਗਈਆਂ ਪੀਂਘਾਂ ਉੱਥੇ ਗਈ ਤੀਆਂ ਵਾਲੀ ਸਰਕਾਰ
ਰਾਜਵਿੰਦਰ ਕੌਰ ਭਟੇੜੀ
7087926557



