ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜਪੁਰ ਦੇ ਕੌਮਾਂਤਰੀ ਸਰਹੱਦ ਤੋਂ BSF ਦੇ ਜਵਾਨਾਂ ਨੇ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ BSF ਦੇ ਜਵਾਨਾਂ ਨੇ ਮਮਦੋਟ ‘ਚ ਨਿਗਰਾਨੀ ਦੌਰਾਨ ਜਵਾਨਾਂ ਨੇ ਇਕ ਸ਼ੱਕੀ ਨੂੰ ਹਿਰਾਸਤ ‘ਚ ਲਿਆ।
ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਵਿਅਕਤੀ ਭਾਰਤ ਦੀ ਸਰਹੱਦ ਚ ਘੁਸਪੈਠ ਕਰ ਰਿਹਾ ਸੀ। ਦਸ ਦਈਏ ਕਿ ਉਕਤ ਵਿਅਕਤੀ ਪਹਿਚਾਣ ਯਾਕੂਬ ਦੇ ਨਾ ਵਜੋ ਹੋਈ ਹੈ। ਜੋ ਕਿ ਪਾਕਿਸਤਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

