ਮਲੇਸ਼ੀਆ ‘ਚ ਰੋਜੀ ਰੋਟੀ ਕਮਾਉਣ ਗਈ ਪੰਜਾਬੀ ਲੜਕੀ ਨੇ ਗਲ਼ ਫਾਹਾ ਲੈ ਕੀਤੀ ਖੁਦਕੁਸ਼ੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਕੁੜੀਆਂ ਹੋਣ ਜਾ ਫਿਰ ਮੁੰਡੇ ਹਰ ਕੋਈ ਕੰਮ ਦੀ ਭਾਲ ਲਈ ਵਿਦੇਸ਼ ਜਾ ਰਹੇ ਹਨ। ਪਰ ਉੱਥੇ ਜਾ ਕੇ ਉਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਕੁੜੀਆਂ ਹੋਣ ਜਾ ਫਿਰ ਮੁੰਡੇ ਹਰ ਕੋਈ ਕੰਮ ਦੀ ਭਾਲ ਲਈ ਵਿਦੇਸ਼ ਜਾ ਰਹੇ ਹਨ। ਪਰ ਉੱਥੇ ਜਾ ਕੇ ਉਹ ਕਿਸ ਤਰ੍ਹਾਂ ਦੀ  ਜਿੰਦਗੀ ਵਤੀਤ ਕਰ ਰਹੇ ਹਨ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ। ਆਪਣੇ ਸੁਨਹਿਰੀ ਭਵਿੱਖ ਲਈ ਉਹ ਹਰ ਇਕ ਜੋਖਿਮ ਨੂੰ ਆਪਣੇ ਸਿਰ ਤੇ ਚੁੱਕਣ ਲਈ ਤਿਆਰ ਹਨ। ਪਰ ਵਿਦੇਸ਼ ਜਾ ਕੇ ਉਹ ਆਪਣੇ ਸੁਪਣਿਆਂ ਨੂੰ ਪੂਰਾ ਕਰਨ ਲਈ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

SUICIDE

ਜਾਂ ਫਿਰ ਕਿਸ ਤਰ੍ਹਾਂ ਦੇ ਮਾਹੌਲ ਚ ਗੁਜਾਰਾ ਕਰਨਾ ਪੈਂਦਾ ਹੈ ਇਸ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਹੈ। ਦਸ ਦਈਏ ਕਿ ਮਲੇਸ਼ੀਆਂ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 23 ਸਾਲਾ ਪੰਜਾਬੀ ਮੂਲ ਦੀ ਕੁੜੀ ਨੇ ਫਾਹਾ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁੜੀ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਫਨ ਵਾਲਾ ਦੀ ਰਹਿਣ ਵਾਲੀ ਸੀ।

suicide

ਉੱਥੇ ਹੀ ਇਸ ਮ੍ਰਿਤਕ ਦੇ ਘਰ ਚ ਮਾਤਮ ਛਾਇਆ ਹੋਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਰੋਜੀ ਰੋਟੀ ਦੀ ਭਾਲ ਲਈ ਢਾਈ ਕੁ ਸਾਲ ਪਹਿਲਾਂ ਮਲੇਸ਼ੀਆਂ ਗਈ ਸੀ। ਪਰ ਅਚਾਨਕ ਹੀ ਉਸਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਘਰ ਚ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ।

Leave a Reply

Your email address will not be published. Required fields are marked *